
ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਕੈਨੇਡਾ ਵਿਚ ਮੌਤ ਹੋਣ ਦਾ ਪਤਾ ਲੱਗਾ ਹੈ। ਅਮਰੀ ਕਬੱਡੀ ਦਾ ਚੰਗਾ ਖਿਡਾਰੀ ਸੀ ਤੇ ਉਹ ਖੇਡ ਦੇ ਤੌਰ ‘ਤੇ ਵਿਦੇਸ਼ ਦੀ ਧਰਤੀ ‘ਤੇ ਰਹਿ ਰਿਹਾ ਸੀ। ਅੱਜ ਜਿਉਂ ਹੀ ਇਸ ਕਬੱਡੀ ਖਿਡਾਰੀ ਦੀ ਦੁੱਖਦਾਈ ਮੌਤ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।