JalandharPunjab

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਪ੍ਰੀਤ ਫਗਵਾੜਾ ਗੈਂਗਸਟਰ ਗੈਂਗ ਦੇ 3 ਸਾਥੀ ਭਾਰੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਜਲੰਧਰ, ਬਿਊਰੋ। ਐਸ ਐਸ ਚਾਹਲ / ਐਚ ਐਸ ਚਾਵਲਾ 

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਪ੍ਰੀਤ ਫਗਵਾੜਾ ਗੈਂਗਸਟਰ ਗੈਂਗ ਦੇ ਤਿੰਨ ਸਾਥੀਆਂ ਨੂੰ ਹਥਿਆਰਾਂ ਦੀ ਤਸਕਰੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁਲਿਸ ਨੂੰ 5 ਪਿਸਟਲ, 6 ਕੱਟੇ ਅਤੇ ਇੱਕ ਰਿਵਾਲਵਰ ਸਮੇਤ ਭਾਰੀ ਮਾਤਰਾ ਵਿੱਚ ਜ਼ਿੰਦਾ ਰਾਊਂਦ ਅਤੇ ਮੈਗਜ਼ੀਨ ਬਰਾਮਦ ਹੋਈ ਹੈ।

ਸ. ਗੁਰਸ਼ਰਨ ਸਿੰਘ ਸੰਧੂ, IPS, ਮਾਨਯੋਗ ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Inv ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ, PPS, ADCP-Inv ਅਤੇ ਸ਼੍ਰੀ ਪਰਮਜੀਤ ਸਿੰਘ, PPS ACP Detective ਦੀ ਯੋਗ ਅਗਵਾਈ ਹੇਠ Insp. ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ-ਕਮ-ਐਂਟੀ ਨਾਰਕੋਟਿਕਸ ਸਟਾਰ, ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਪ੍ਰੀਤ ਫਗਵਾੜਾ ਗੈਂਗ ਨਾਲ ਸਬੰਧਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ 3 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਭਾਰੀ ਮਾਤਰਾ ਵਿੱਚ ਅਸਲਾ ਐਮੂਨਿਸ਼ਨ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 11-10-2022 ਨੂੰ Insp. ਇੰਦਰਜੀਤ ਸਿੰਘ, ਇੰਚਾਰਜ ਐਂਟੀ ਨਾਰਕੋਟਿਕਸ ਸਟਾਫ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਥਾਏ ਨਾਕਾ ਬੰਦੀ ਵਾਈ ਪੁਆਇੰਟ ਭਗਤ ਸਿੰਘ ਕਲੋਨੀ ਥਾਣਾ ਡਵੀਜਨ ਨੰ-1 ਜਲੰਧਰ ਮੌਜੂਦ ਸੀ ਕਿ, ਦੌਰਾਨੇ ਚੈਕਿੰਗ ਮੁਖਬਰ ਖਾਸ ਦੀ ਇਤਲਾਹ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸੇਠ ਲਾਲ ਉਰਫ ਸੋਨੀ ਪੁੱਤਰ ਵਿਕਰਮਜੀਤ ਵਾਸੀ H.NO. ES 522 ਨਿਊ ਅਬਾਦਪੁਰਾ ਜਲੰਧਰ, ਰਾਜ ਪਾਲ ਉਰਫ ਪਾਲੀ ਪੁੱਤਰ ਗੁਰਮੀਤ ਪਾਲ ਵਾਸੀ HNO. 1 ਰਵੀਦਾਸ ਕਲੋਨੀ ਰਾਮਾ ਮੰਡੀ ਜਲੰਧਰ ਅਤੇ ਰਾਜੇਸ਼ ਕੁਮਾਰ ਉਰਫ ਰਾਜਾ ਪੁੱਤਰ ਕਸ਼ਮੀਰ ਲਾਲ ਵਾਸੀ H.NO, 217 ਪੇਟੀਆਂ ਵਾਲੀ ਗਲੀ ਰਾਮਾ ਮੰਡੀ ਜਲੰਧਰ ਨੂੰ ਭਾਰੀ ਮਾਤਰਾ ਵਿੱਚ ਅਸਲਾ ਐਮੂਨਿਸ਼ਨ ਸਮੇਤ ਕਾਬੂ ਕੀਤਾ ਗਿਆ। ਜਿਸਤੇ ਇਹਨਾਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਮੁੱਕਦਮਾ ਨੰ. 130 ਮਿਤੀ 11.10.2022 US 25-54-59 ARMS ACT ਥਾਣਾ ਡਵੀਜਨ ਨੰ. 1 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।

ਰਜਨੀਸ਼ ਉਰਫ ਪ੍ਰੀਤ ਪੁੱਤਰ ਨਰਿੰਦਰ ਕੁਮਾਰ ਵਾਸੀ ਆਨੰਦ ਨਗਰ ਫਗਵਾੜਾ, ਕਪੂਰਥਲਾ (ਪ੍ਰੀਤ ਫਗਵਾੜਾ ਗੈਂਗ) ਇਸ ਵਕਤ ਅਬਦੁਲ ਰਸ਼ੀਦ ਉਰਫ ਪ੍ਰਦੂ ਦੇ ਕਤਲ ਕੇਸ ਵਿੱਚ ਸੈਂਟਰਲ ਜੇਲ੍ਹ ਫਿਰੋਜ਼ਪੁਰ ਜੇਲ੍ਹ ਵਿਖੇ ਬੰਦ ਹੈ।

ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਨਾਂ ਦੇ ਵਾਰਵੁੱਡ ਬੈਕਵਰਡ ਲਿੰਕੇਜ਼ ਚੈਕ ਕਰਕੇ ਇਨਾਂ ਦੇ ਸਾਥੀਆਂ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ।

Leave a Reply

Your email address will not be published.

Back to top button