Punjab
ਪੰਜਾਬ ‘ਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ ਹੋਣਗੀਆਂ ਇਸ ਤਰੀਕ ਤੋਂ ਪਹਿਲਾਂ-ਨੋਟੀਫਿਕੇਸ਼ਨ ਜਾਰੀ
Elections to Panchayat Samiti and Zila Parishad will be held on or before this date.

ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਚੋਣ ਕਰਵਾਉਣ ਦੀ ਤਿਆਰੀ ਕਰ ਲਈ ਹੈ। ਰਾਜ ਚੋਣ ਕਮਿਸ਼ਨ ਨੂੰ 31 ਮਈ ਤੋਂ ਪਹਿਲਾਂ ਇਹ ਚੋਣ ਕਰਵਾਉਣੀਆਂ ਹੋਣਗੀਆਂ।
ਪੰਜਾਬ ਵਿੱਚ ਕੁੱਲ 153 ਪੰਚਾਇਤ ਸੰਮਤੀਆਂ ਅਤੇ 23 ਜ਼ਿਲ੍ਹਾ ਪਰਿਸ਼ਦ ਹਨ। ਚੋਣਾਂ ਦੀਆਂ ਤਾਰੀਖਾਂ ਦੀ ਘੋਸ਼ਣਾ ਬੋਰਡ ਪਰੀਖਿਆਵਾਂ ਅਤੇ ਰਬੀ ਸੀਜ਼ਨ ਦੌਰਾਨ ਕਣਕ ਦੀ ਖਰੀਦ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਵੇਗੀ।