
ਪੰਜਾਬ ਸਰਕਾਰ ਨੇ ਹਾਲ ਹੀ ‘ਚ ਪੰਜਾਬੀ ਗਾਣਿਆਂ ‘ਚ ਗੰਨ ਕਲਚਰ ਪ੍ਰਮੋਟ ਕਰਨ ‘ਤੇ ਪਾਬੰਦੀ ਲਗਾਈ ਸੀ। ਇਹ ਪਾਬੰਦੀ ਲੱਗੀ ਕਿ ਪੰਜਾਬੀ ਇੰਡਸਟਰੀ ਹੁਣ ਡਰੱਗ ਕਲਚਰ ਪ੍ਰਮੋਟ ਕਰਨ ਲੱਗ ਪਈ ਹੈ। ਹਾਲ ਹੀ ਮਸ਼ਹੂਰ ਰੈਪਰ ਬੋਹੇਮੀਆ ਵੀ ਸ਼ਰੇਆਮ ਹੁੱਕਾ ਪੀਂਦਾ ਨਜ਼ਰ ਆਇਆ ਸੀ। ਇਸ ਦਾ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।
ਹੁਣ ਡਰੱਗ ਕਲਚਰ ਪ੍ਰਮੋਟ ਕਰਨ ਦਾ ਇਲਜ਼ਾਮ ਪੰਜਾਬੀ ਗਾਇਕਾਂ ਗਿੱਪੀ ਗਰੇਵਾਲ ਤੇ ਐਲੀ ਮਾਂਗਟ ‘ਤੇ ਲੱਗਿਆ ਹੈ। ਦਰਅਸਲ, ਪੰਜਾਬ ‘ਚ ਲੱਚਰਤਾ, ਡਰੱਗ ਤੇ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਵਿਰੁੱਧ ਪੰਡਿਤ ਧਰੇਨਵਰ ਰਾਓ ਡਰ ਕੇ ਖੜੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਡੀਜੀਪੀ ਕੋਲ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਦੀ ਸ਼ਿਕਾਇਤ ਕੀਤੀ ਹੈ।