
ਜਲੰਧਰ ‘ਚ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਅਤੇ ਮਾਤਾ ਚਰਨ ਕੌਰ (Charan Kaur) ਵੱਲੋਂ ਅੱਜ ਜਲੰਧਰ, ਜਿੱਥੇ ਕੁਝ ਦਿਨਾਂ ‘ਚ ਜਿਮਨੀ ਚੋਣ (Jalandhar Bypoll Election 2023) ਹੋਣੀਆਂ ਹਨ ਇੰਨਸਾਫ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’ (Sidhu Moosewala)ਦੀ ਐਂਟਰੀ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਬੀਤੇ ਕੱਲ੍ਹ ਜਲੰਧਰ ਦੇ ਪਿੰਡ ਬੱਧਾ ਪਿੰਡ ਅਤੇ ਰੁੜਕੀ ਕਲਾਂ (ਫਿਲੌਰ) ਤੋਂ ਯਾਤਰਾ ਸ਼ੁਰੂ ਕੀਤੀ ਗਈ ਸੀ। ਅੱਜ ਦੂਜੇ ਪੜਾਅ ਵਿੱਚ ਮੂਸੇਵਾਲਾ ਦੇ ਮਾਪੇ ਲਾਂਬੜਾ ਤੋਂ ਯਾਤਰਾ ਸ਼ੁਰੂ ਕਰਨਗੇ।
ਜਸਟਿਸ ਫਾਰ ਸਿੱਧੂ ਮੂਸੇਵਾਲਾ ਯਾਤਰਾ ਅੱਜ ਲਾਂਬੜਾ ਤੋਂ ਸ਼ੁਰੂ ਹੋ ਕੇ ਰਵਿਦਾਸ ਚੌਕ ਤੋਂ ਜਲੰਧਰ ਵਿੱਚ ਪ੍ਰਵੇਸ਼ ਕਰੇਗੀ। ਇਸ ਤੋਂ ਬਾਅਦ ਇਹ ਬਬਰੀਕ ਚੌਕ ਤੋਂ ਹੁੰਦੀ ਹੋਈ ਕਰਤਾਰਪੁਰ ਜਾਵੇਗੀ। ਉਥੋਂ ਭੋਗਪੁਰ, ਆਦਮਪੁਰ, ਜੰਡੂਸਿੰਘਾ ਹੁੰਦਾ ਹੋਇਆ ਸ਼ਾਮ ਨੂੰ ਰਾਮਾਮੰਡੀ ਵਿਖੇ ਸਮਾਪਤ ਹੋਵੇਗਾ। ਬੀਤੇ ਦਿਨੀ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਲੈਣ ਲਈ ਭਟਕ ਰਹੇ ਹਨ। ਹੋਨਹਾਰ ਪੁੱਤਰ ਸ਼ੁਭਦੀਪ ਦਾ ਕਤਲ ਕਰਨ ਵਾਲੇ ਉਸ ਦੇ ਘਰ ਗੇੜੇ ਮਾਰਦੇ ਰਹੇ ਅਤੇ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।