IndiaPunjab

ਪੰਜਾਬੀ ਗਾਇਕ ਸਿੱਧੂ ਮੂੂਸੇਵਾਲਾ ਦੀ ਮੌਤ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਵੱਡਾ ਖੁਲਾਸਾ

A big revelation in the Supreme Court regarding the death of Punjabi singer Sidhu Moosewala

ਪੰਜਾਬੀ ਗਾਇਕ ਸਿੱਧੂ ਮੂੂਸੇਵਾਲਾ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸੁਰੱਖਿਆ ਘਟਾਉਣ ਕਰਕੇ ਹੀ ਹੋਈ ਸਿੱਧੂ ਮੂਸੇਵਾਲਾ ਦੀ ਮੌਤ। ਇਸ ਨੂੰ ਲੈ ਕੇ ਹੁਣ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਚਰਚਾ ਛਿੜ ਗਈ ਹੈ। ਬਿਮਕਰਮਜੀਤ ਮਜੀਠਿਆ ਵੱਲੋਂ ਆਪ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।

ਮਜੀਠਿਆ ਨੇ ਐਕਸ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ‘ਅੱਜ ਜਦ CM ਦੇ ਘਰ ਦੇ ਸਾਹਮਣੇ ਵਾਲੀ ਸੜਕ ਆਮ ਲੋਕਾਂ ਦੀ ਆਵਾਜਾਈ ਲਈ ਖੋਲਣ ਲਈ ਮਾਨਯੋਗ ਸੁਪਰੀਮ ਕੋਰਟ ਵਿਚ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਸਰਕਾਰ ਵੱਲੋ ਹਾਜ਼ਰ ਹੋਏ ਅਤੇ ਉਹਨਾਂ ਨੇ ਇਹ ਕਬੂਲ ਕੀਤਾ ਕਿ ਮਸ਼ਹੂਰ ਪੰਜਾਬੀ …ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣੀ ਉਸ ਦੀ ਮੌਤ ਦਾ ਕਾਰਨ ਬਣੀ। ਜਦ ਹੁਣ ਪੰਜਾਬ ਸਰਕਾਰ ਮਨ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣਾ ਉਸ ਦੀ ਮੌਤ ਦਾ ਕਾਰਨ ਬਣਿਆ ਤੇ ਜਿਨਾਂ ਨੇ ਏਜੰਸੀਆਂ ਦੇ ਸਾਵਧਾਨ ਕਰਨ ਦੇ ਬਾਵਜੂਦ ਵੀ ਸੁਰੱਖਿਆ ਘੱਟ ਕੀਤੀ ਅਤੇ ਜਿਸ ਨੇ ਇਸ ਸੰਵੇਦਨਸ਼ੀਲ ਜਾਣਕਾਰੀ ਨੂੰ ਜਨਤਕ ਕੀਤਾ ਉਹਨਾਂ ਤੇ ਪਰਚਾ ਦਰਜ ਹੋਵੇ।

Back to top button