
ਐੱਚਐੱਮਵੀ ਵਿਖੇ ਪੰਜਾਬੀ ਫਿਲਮ ਖਿਡਾਰੀ ਦੀ ਟੀਮ ਫਿਲਮ ਪ੍ਰਚਾਰ ਲਈ ਪੁੱਜੀ। ਇਸ ਮੌਕੇ ਫਿਲਮ ਦੀ ਹੀਰੋਇਨ ਤੇ ਐੱਚਐੱਮਵੀ ਦੀ ਸਾਬਕਾ ਵਿਦਿਆਰਥਣ ਸੁਰਭੀ ਜੋਤੀ, ਉਨ੍ਹਾਂ ਨਾਲ ਕਰਤਾਰ ਚੀਮਾ, ਪ੍ਰਭ ਗਰੇਵਾਲ ਵੀ ਪੁੱਜੇ। ਫਿਲਮ ਨਿਰਮਾਤਾ ਪਰਮਜੀਤ ਸਿੰਘ, ਰਵੀਸ਼ ਅਬਰੋਲ ਸਹਿਤ ਪਰਵੀਨ ਅਬਰੋਲ ਵੀ ਮੌਜੂਦ ਰਹੇ। ਪਿੰ੍ਸੀੂਪਲ ਪੋ੍. ਅਜੇ ਸਰੀਨ ਨੇ ਗ੍ਰੀਨ ਪਲਾਂਟਰ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ਭੇਟ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਇਕ ਪੌਦਾ ਵੀ ਲਾਇਆ ਗਿਆ। ਪਿੰ੍ਸੀਪਲ ਡਾ. ਸਰੀਨ ਨੇ ਫਿਲਮ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਪੰਜਾਬੀ ਫਿਲਮਾਂ ਅਸਲ ‘ਚ ਪੰਜਾਬੀ ਸੱਭਿਅਤਾ ਤੇ ਸੰਸਕ੍ਰਿਤੀ ਨੂੰ ਵਿਕਸਿਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਫਿਲਮ ਕਲਾਕਾਰ ਸੁਰਭੀ ਜੋਤੀ ਨੇ ਕਾਲਜ ‘ਚ ਪੁੱਜ ਕੇ ਬਹੁਤ ਆਨੰਦ ਮਹਿਸੂਸ ਕੀਤਾ ਤੇ ਕਿਹਾ ਕਿ ਉਸ ਨੇ ਥੀਏਟਰ ਦੀ ਸ਼ੁਰੂਆਤ ਇੱਥੋਂ ਹੀ ਕੀਤੀ। ਸਾਰਾ ਪੋ੍ਗਰਾਮ ਡੀਨ ਯੂਥ ਵੈੱਲਫੇਅਰ ਨਵਰੂਪ, ਰਮਾ ਸ਼ਰਮਾ, ਡਾ. ਰਾਖੀ ਮਹਿਤਾ ਤੇ ਰਵੀ ਮੈਨੀ ਦੀ ਦੇਖਰੇਖ ਹੇਠ ਕਰਵਾਇਆ ਗਿਆ।