ChandigarhPoliticsPunjab
ਪੰਜਾਬ ਕਾਂਗਰਸ ਦੇ Legal, Human Rights ਅਤੇ ITI ਸੈਲ ‘ਚ ਨਵੀਆਂ ਨਿਯੁਕਤੀਆਂ, ਵੇਖੋ ਸੂਚੀ
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਐਤਵਾਰ ਪੰਜਾਬ ਕਾਂਗਰਸ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਨਿਯੁਕਤੀਆਂ ਪਾਰਟੀ ਦੇ ਕਾਨੂੰਨੀ ਅਤੇ ਆਰਟੀਆਈ ਸੈਲ ਵਿੱਚ ਕੀਤੀਆਂ ਗਈਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਇਨ੍ਹਾਂ ਨਿਯੁਕਤੀਆਂ ਲਈ ਚੁਣੇ ਗਏ ਅਹੁਦੇਦਾਰਾਂ ਨੂੰ ਟਵੀਟ ਕਰਦਿਆਂ ਸ਼ੁਭ-ਇੱਛਾਵਾਂ ਦਿੱਤੀਆਂ ਹਨ।
ਰਾਜਾ ਵੜਿੰਗ ਦਾ ਟਵੀਟ।
ਰਾਜਾ ਵੜਿੰਗ ਨੇ ਇਸ ਸਬੰਧੀ ਟਵੀਟ ਕਰਦਿਆਂ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਪੰਜਾਬ ‘ਚ ਚੁਣੀ ਗਈ ਕਾਨੂੰਨੀ ਅਤੇ ਆਰਟੀਆਈ ਸੈਲ ਦੀ ਨਵੀਂ ਟੀਮ ਨੂੰ ਵਧਾਈ ਦਿੰਦਾ ਹਾਂ।
ਜਾਰੀ ਨੋਟੀਫਿਕੇਸ਼ਨ।
ਕਾਂਗਰਸ ਵੱਲੋਂ ਕੀਤੀਆਂ ਨਿਯੁਕਤੀਆਂ ਵਿੱਚ ਬਿਪਿਨ ਘਈ ਨੂੰ ਚੇਅਰਮੈਨ, ਸੰਤ ਪਾਲ ਸਿੰਘ ਸਿੱਧੂ ਨੂੰ ਸੀਨੀਅਰ ਵਾਈਸ ਚੇਅਰਮੈਨ, ਗੁਰਵਿੰਦਰ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ ਕਮ ਸਪੋਕਸਪਰਸਨ, ਭੁਪਿੰਦਰ ਘਈ ਅਤੇ ਏਪੀਐਸ ਸੰਧੂ ਦੋਵਾਂ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਹੋਰਨਾਂ ਨਿਯੁਕਤੀਆਂ ‘ਚ ਦੀਪਾਂਸ਼ੂ ਮਹਿਤਾ, ਅਪੂਰਵਾ ਆਰੀਆ, ਜਸਕਰਨਜੀਤ ਸਿੰਘ ਸਿਬੀਆਂ ਅਤੇ ਜੈਨਿਕਾ ਜੈਨ ਨੂੰ ਸੈਕਟਰੀ ਅਤੇ ਅਰਸ਼ਪ੍ਰੀਤ ਖਡਿਆਲ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।