India

ਪੰਜਾਬ ‘ਚ ਅੱਜ ਹੋਏਗਾ ਬਲੈਕਆਊਟ, ਘੁੱਪ ਹਨੇਰਾ? ਜਾਣੋ ਜਾਣਕਾਰੀ

Will there be a blackout, pitch darkness in Punjab today?

ਪੰਜਾਬ ਵਿੱਚ ਸੁਰੱਖਿਆ ਦੇ ਹਿੱਸੇ ਵਜੋਂ, ਕਪੂਰਥਲਾ ਅਤੇ ਫਗਵਾੜਾ ਸ਼ਹਿਰਾਂ ਵਿੱਚ 31 ਮਈ ਯਾਨੀ ਅੱਜ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਬਲੈਕਆਉਟ ਮੌਕ ਡ੍ਰਿਲ ਕੀਤੀ ਜਾਵੇਗੀ। ਇਹ ਅਭਿਆਸ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾ ਰਿਹਾ ਹੈ, ਤਾਂ ਜੋ ਐਮਰਜੈਂਸੀ ਨਾਲ ਨਜਿੱਠਣ ਦੀ ਤਿਆਰੀ ਦੀ ਪਰਖ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਇਹ ਸਿਰਫ਼ ਇੱਕ ਮੌਕ ਡ੍ਰਿਲ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਸਪੈਸ਼ਲ ਡੀਜੀਪੀ ਸੰਜੀਵ ਕਾਲੜਾ ਨੇ ਆਖਿਆ ਕਿ ‘ਪੰਜਾਬ ਦੇ ਕੁੱਲ੍ਹ ਛੇ ਸਰਹੱਦੀ ਜ਼ਿਲ੍ਹਿਆਂ ਦੇ ਨਾਲ-ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ “ਆਪ੍ਰੇਸ਼ਨ ਸ਼ੀਲਡ” ਤਹਿਤ ਇੱਕ ਮੌਕ ਡ੍ਰਿਲ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਇਸ ਡ੍ਰਿਲ ਦਾ ਮਕਸਦ ਜੰਗੀ ਅਤੇ ਸੁਰੱਖਿਆ ਤਿਆਰੀਆਂ ਨੂੰ ਮਾਪਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਸ਼ੇਸ਼ ਤੌਰ ਉੱਤੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ,ਬੱਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਲੋੜ ਹੈ।’

ਡ੍ਰਿਲ ਦੀ ਪ੍ਰਕਿਰਿਆ ਇਸ ਪ੍ਰਕਾਰ ਹੋਵੇਗੀ:

 

ਰਾਤ 9:30 ਵਜੇ ਸਾਇਰਨ ਵੱਜੇਗਾ, ਜੋ ਬਲੈਕਆਉਟ ਦੀ ਸ਼ੁਰੂਆਤ ਦਾ ਸੰਕੇਤ ਦੇਵੇਗਾ।

ਇਸ ਤੋਂ ਤੁਰੰਤ ਬਾਅਦ, ਘਰਾਂ, ਦੁਕਾਨਾਂ, ਦਫਤਰਾਂ, ਸਾਈਨ ਬੋਰਡਾਂ, ਸੀਸੀਟੀਵੀ ਕੈਮਰੇ ਆਦਿ ਦੀਆਂ ਲਾਈਟਾਂ ਬੰਦ ਕਰਨੀਆਂ ਪੈਣਗੀਆਂ।

ਸੜਕ ‘ਤੇ ਚੱਲਣ ਵਾਲੇ ਡਰਾਈਵਰ ਆਪਣੇ ਵਾਹਨ ਸੜਕ ਦੇ ਕਿਨਾਰੇ ਰੋਕਣ ਅਤੇ ਵਾਹਨ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦੇਣ।

Back to top button