EntertainmentPunjab

ਪੰਜਾਬ ਚ ਆਜ਼ਾਦ ਉਮੀਦਵਾਰ ਵਜੋਂ ਲੜੇਗਾ MC ਚੋਣ ‘ਕੁੱਤਾ’, ਨਾਮਜ਼ਦਗੀ ਦਾਖਲ

'Dog' to contest elections as independent candidate in Punjab, arrives to file nomination

ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੀ ਉਮੀਦਵਾਰ ਲਈ ਇੱਕ ਮਹਿਲਾ ਨੇ ਆਪਣੇ ਕੁੱਤੇ ਉੱਤੇ ਹੀ ਇੰਨਾ ਭਰੋਸਾ ਜਤਾਇਆ ਕਿ, ਉਸ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ। ਆਪਣੇ ਕੁੱਤੇ ਜਿੰਮੀ ਦੀ ਨਾਮਜ਼ਦਗੀ ਭਰਨ ਪਹੁੰਚੀ ਮਹਿਕ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡ ਵਿੱਚੋਂ ਆਪਣੇ ਕੁੱਤੇ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਕ ਰਾਜਪੂਤ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀ ਵਰਕਰ ਹੈ ਤੇ 20 ਸਾਲ ਤੋਂ ਕਾਂਗਰਸ ਪਾਰਟੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸ ਵਾਰ ਕਾਂਗਰਸ ਨੇ ਉਨ੍ਹਾਂ ਨੂੰ ਇਲਾਕੇ ਵਿੱਚੋਂ ਚੋਣਾਂ ਲੜਨ ਦਾ ਮੌਕਾ ਨਹੀਂ ਦਿੱਤਾ ਅਤੇ ਇਸ ਵਾਰ ਉਹ ਨਰਾਜ਼ਗੀ ਵਿੱਚ ਆ ਕੇ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਂ ਦੇ ਕੁੱਤੇ ਦੇ ਨੋਮੀਨੇਸ਼ਨ ਫਾਈਲ ਨਾ ਹੋਏ ਜਾਂ ਰਿਜੈਕਟ ਹੋਏ, ਤਾਂ ਫਿਰ ਉਹ ਖੁਦ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਰਨਗੇ।

ਜਦੋਂ ਪੱਤਰਕਾਰਾਂ ਨੇ ਮਹਿਕ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ, ਕਿ ਕਿਉ ਉਨ੍ਹਾਂ ਦੀ ਟਿਕਟ ਕੱਟੀ ਗਈ ਹੈ, ਤਾਂ ਮਹਿਕ ਨੇ ਦੱਸਿ ਕਿ ਦਿਨ ਹੋਵੇ ਜਾਂ ਰਾਤ ਮੈਂ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਜਾਂ ਕੋਈ ਵੀ ਸਮੱਸਿਆ ਆਉਂਦੀ ਤਾਂ ਨਾਲ ਖੜ੍ਹੀ ਮਿਲਦੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਜਦੋਂ ਵੀ ਮੁਹੱਲੇ ਜਾਂ ਇਲਾਕੇ ਵਿੱਚ ਲੜਾਈ ਹੋਈ ਹੈ, ਤਾਂ ਵੀ ਉਹ ਜ਼ਰੂਰ ਪਹੁੰਚੀ ਹੈ। ਉਸ ਕੋਲ ਵੀਡੀਓਜ਼ ਵੀ ਹਨ। ਮਹਿਕ ਨੇ ਕਿਹਾ ਕਿ, “ਜੋ ਮੈਨੂੰ ਸਮਝ ਆ ਰਿਹਾ ਹੈ ਕਿ ਮੇਰੀ ਟਿਕਟ ਇਸ ਲਈ ਕੱਟੀ ਗਈ, ਕਿਉਂਕਿ ਮੈਂ ਪੈਸੇ ਨਹੀਂ ਦੇ ਸਕੀ, ਤਾਂ ਮੈਨੂੰ ਟਿਕਟ ਨਹੀਂ ਮਿਲੀ।”

Back to top button