
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ ਅੱਜ ਚੋਣ ਕਮਿਸ਼ਨ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਇਸ ਦੇ ਲਈ ਚੋਣ ਕਮਿਸ਼ਨ ਨੇ ਦੁਪਿਹਰ ਸਾਢੇ 3 ਵਜੇ ਪ੍ਰੈੱਸ ਕਾਨਫਰੰਸ ਸੱਦੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ।
ਬਰਨਾਲਾ ਤੋਂ ਮੀਤ ਹੇਅਰ ਵਿਧਾਇਕ ਸਨ ਜੋ ਸੰਗਰੂਰ ਤੋਂ ਸਾਂਸਦ ਚੁਣੇ ਗਏ। ਚੱਬੇਵਾਲ ਤੋਂ ਡਾ. ਰਾਜ ਕੁਮਾਰ ਵਿਧਾਇਕ ਸਨ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਅਤੇ ਲੋਕ ਸਭਾ ਦੀ ਚੋਣ ਜਿੱਤ ਗਏ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸਨ। ਉਹਨਾਂ ਨੇ ਗੁਰਦਾਸਪੁਰ ਤੋਂ ਚੋਣ ਜਿੱਤ ਲਈ ਸੀ। ਜਿਸ ਕਾਰਨ ਇਹ ਵੀ ਸੀਟ ਖਾਲੀ ਹੋ ਗਈ ਸੀ।
ਜੇਕਰ ਗੱਲ ਕਰੀਏ ਗਿੱਦੜਵਾਹਾ ਸੀਟ ਦੀ ਤਾਂ ਐਥੋ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ। ਪਰ ਉਹਨਾਂ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਖਿਲਾਫ਼ ਚੋਣ ਲ਼ੜਕੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਗਿੱਦੜਵਾਹਾ ਸੀਟ ਵੀ ਖਾਲੀ ਹੋ ਗਈ ਸੀ।