13 ਤੇ 14 ਪੋਹ ਦੇ ਦਿਨ ਲੂੰਹ ਕੰਢੇ ਖੜਨ ਵਾਲੇ ਸੀ ਜਦੋ. ਬਾਕੀ ਪੜੋ 🙏
13 ਤੇ 14 ਪੋਹ ਦੇ ਦਿਨ ਲੂੰਹ ਕੰਢੇ ਖੜਨ ਵਾਲੇ ਸੀ ਜਦੋ. ਬਾਕੀ ਪੜੋ 🙏


(ਸਫ਼ਰ ਏ ਸ਼ਹਾਦਤ ੧੩ ਪੋਹ ੨੭ ਦਸੰਬਰ)
ਅਮਨਦੀਪ ਸਿੰਘ ਸਟਾਫ ਰਿਪੋਰਟਰ

13 ਪੋਹ ਸੰਮਤ 1761 ਬਿਕਰਮੀ (1704 ਈਸਵੀ)
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਅੱਜ ਦੇ ਦਿਨ ਅਨੇਕਾਂ ਤਸੀਹੇ ਦਿੱਤੇ ਗਏ,ਪਿੱਪਲ਼ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ.ਉਨ੍ਹਾਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਤਾਂ ਜੋ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ। ਜੋ ਉਹ ਈਨ ਮੰਨ ਕੇ ਇਸਲਾਮ ਕਬੂਲ ਕਰ ਲੈਣ, ਪਰ ਗੁਰੂ ਜੀ ਦੇ ਫ਼ਰਜ਼ੰਦਾਂ ਨੇ ਈਨ ਨਾ ਮੰਨੀ ਤਾਂ ਇੰਨੇ ਤਸੀਹੇ ਦੇਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਈਨ ਨਾ ਮੰਨੀ ਤਾਂ ਉਨ੍ਹਾਂ ਨੂੰ ਸੂਬਾ-ਏ-ਸਰਹਿੰਦ ਦੇ ਹੁਕਮਾਂ ਅਤੇ ਕਾਜ਼ੀ ਦੇ ਫ਼ਤਵੇ ਅਨੁਸਾਰ ਜਿਉਂਦਿਆਂ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਨੂੰ ਅਨੁਸਾਰ ਜ਼ਿੰਦਾ ਨੀਂਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਨੇ ਗੁਰਬਾਣੀ ਦਾ ਜਾਪ ਕਰਦਿਆਂ ਵੀ ਤੁਰੰਤ ਆਪਣੇ ਸੁਆਸ ਤਿਆਗ ਦਿੱਤੇ ਗਏ ।
ਸਿਦਕ ਦੀ ਮੂਰਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ||
ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮਹਾਨ ਧਰਤੀ ਸਾਨੂੰ ਬੇਇਨਸਾਫ਼ੀ ਅਤੇ ਜ਼ੁਲਮ ਖਿਲਾਫ਼ ਡਟਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ ।


1️⃣4️⃣ ਪੋਹ
2️⃣8️⃣ਦਸੰਬਰ,2025 ਅਨੁਸਾਰ*ਸ਼ਹੀਦੀ ਸਾਕਾ*
ਸ਼ਹੀਦੀ ਸਾਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਬਠਿੰਡਾ (ਸੰਖੇਪ ਚ) ਜ਼ਰੂਰ ਪੜਿਓ ਜੀ।
ਸ਼ਹੀਦੀ ਸਾਕਾ
*ਭਾਗ 5*
1️⃣4️⃣ ਪੋਹ (2️⃣8️⃣ ਦਸੰੰਬਰ) ਸਵੇਰੇ *ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਗੁਰਦੁਆਰਾ ਸਰੂਪ ਸਾਹਿਬ ਵਾਲੇ ਅਸਥਾਨ ਤੇ*ਮਹਾਂਕਾਵਯ ‘ਭਾਰਤ ਭਾਰਤੀ’ ਵਿਚ ਹਿੰਦੀ ਦੇ ਕਵੀ ‘ਮੈਥਲੀ ਸ਼ਰਨ ਗੁਪਤ’ ਨੇ ਇਹਨ ਸ਼ਹੀਦੀਆਂ ਦਾ ਵਰਨਣ ਕਰਦੇ ਹੋਏ ਲਿਖਿਆ ਹੈ ਕਿ :
*ਜਿਸ ਕੁਲ ਜਾਤਿ ਕੌਮ ਕੇ ਬੱਚੇ, ਦੇ ਸਕਤੇ ਹੋਂ ਯੂੰ ਬਲੀਦਾਨ।
*ਉਸ ਕਾ ਵਰਤਮਾਨ ਕੁਛ ਭੀ ਹੋ, ਪਰ ਭਵਿਸ਼ ਹੈ ਮਹਾਂ ਮਹਾਨ*।13 ਪੋਹ 28 ਦਸੰਬਰ ਵਾਲੇ ਦਿਨ (2025 ਅਨੁਸਾਰ) ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਜੀ ਪਾਸ ਪਹੁੰਚਾਉਣ ਲਈ ਦੀਵਾਨ ਟੋਡਰ ਮੱਲ ਨੂੰ ਕਿਹਾ ਗਿਆ, ਜੋ ਕਿ ਇਕ ਸਫਲ ਵਪਾਰੀ ਸੀ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਅਨੁਯਾਈ ਸੀ। ਉਸ ਨੇ ਭਰੇ ਮਨ ਨਾਲ *ਮਾਤਾ ਜੀ ਨੂੰ ਇਹ ਕਹਿਰ ਦੀ ਖ਼ਬਰ ਸੁਣਾਈ ਤਾਂ ਉਹ ਠੰਡੇ ਬੁਰਜ ਵਿਚ ਬੰਦ, ਕਹਿਰ ਦੀ ਠੰਢ ਨਾ ਸਹਾਰਦੇ ਹੋਏ ਆਪਣੇ ਪੰਜ-ਭੂਤਕ ਬਿਰਧ ਸਰੀਰ ਨਾਲ ਅੱਤ ਦੇ ਤਸੀਹੇ ਝਲਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।*
*ਸ਼ਹੀਦ ਸਰੀਰਾਂ ਦਾ ਸੰਸਕਾਰ*
ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਕੇ ਉਨਾਂ ਦੀਆਂ ਅਤੇ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਬਾਹਰ ਰੱਖ ਦਿੱਤਾ ਗਿਆ।
ਦੀਵਾਨ ਟੋਡਰ ਮੱਲ ਨੇ ਜੋਖਮ ਉਠਾਉਂਦੇ ਹੋਏ ਵਜ਼ੀਰ ਖਾਂ ਪਾਸ ਮਾਸੂਮ ਬੱਚਿਆਂ ਤੇ ਮਾਤਾ ਜੀ ਦਾ ਅੰਤਮ- ਸਸਕਾਰ ਕਰਨ ਦੀ ਇੱਛਾ ਪ੍ਰਗਟ ਕੀਤੀ। *ਵਜ਼ੀਰ ਖਾਂ ਵਲੋਂ ਤੁਰੰਤ ਇਕ ਫੁਰਮਾਨ ਜਾਰੀ ਕਰ ਦਿੱਤਾ ਗਿਆ ਕਿ ਇਨਾਂ ਦਾ ਅੰਤਮ- ਸਸਕਾਰ ਸਰਹਿੰਦ ਦੀ ਧਰਤੀ ਉੱਤੇ ਨਹੀਂ ਕੀਤਾ ਜਾ ਸਕਦਾ* ਕਿਉਂਕਿ ਇਹ ਸਾਰੀ ਧਰਤੀ ਮੁਗ਼ਲ ਸਲਤਨਤ ਦੀ ਹੈ।
ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਜਗਾ ਖਰੀਦਣ ਦੀ ਪੇਸ਼ਕਸ਼ ਕੀਤੀ ਤਾਂ ਵਜ਼ੀਰ ਖਾਂ ਨੇ ਇਸ ਉੱਤੇ ਇਕ *ਬਹੁਤ ਹੀ ਸਖ਼ਤ ਸ਼ਰਤ ਰੱਖ ਦਿੱਤੀ ਕਿ ਜਿੰਨੀ ਧਰਤੀ ਖਰੀਦਣੀ ਹੈ, ਉਤਨੀ ਉੱਤੇ ਖੜੇ ਰੁਖ ਮੋਹਰਾਂ ਚਿਣੀਆਂ ਜਾਣ।* ਦੀਵਾਨ ਟੋਡਰ ਮੱਲ ਨੇ ਧਨ ਇਕੱਠਾ ਕਰਕੇ ਸਸਕਾਰ ਲਈ ਮੋਹਰਾਂ ਖੜੇ ਰੁਖ ਚਿਣ ਕੇ ਮੁਹੰਮਦ ਅੱਤਾ ਨਾਂ ਦੇ ਇਕ ਚੌਧਰੀ ਪਾਸੋਂ ਥੋੜੀ ਜਿਹੀ ਜਗਾ ਖਰੀਦੀ, ਜਿਸ ਉੱਤੇ ਤਿੰਨਾਂ ਦਾ ਸਸਕਾਰ ਕੀਤਾ ਗਿਆ। *ਜ਼ਿਲਾ ਫਤਹਿਗੜ ਸਾਹਿਬ ਵਿਚ ਜ਼ਮੀਨ ਦਾ ਇਹ ਟੁਕੜਾ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਦੇ ਰੂਪ ਵਿਚ ਅੱਜ ਵੀ ਮੌਜੂਦ ਹੈ* , ਜੋ ਦੀਵਾਨ ਟੋਡਰ ਮੱਲ ਨੇ ਧਰਤੀ ‘ਤੇ ਖੜੇ ਰੁਖ ਸੋਨੇ ਦੀਆਂ ਮੋਹਰਾਂ ਚਿਣ ਕੇ ਖਰੀਦਿਆ ਸੀ। ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਅੱਜ ਤੱਕ ਦੁਨੀਆਂ ਵਿਚ ਕੋਈ ਵੀ ਧਰਤੀ ਏਨਾ ਮੁੱਲ ਤਾਰ ਕੇ ਨਹੀਂ ਖਰੀਦੀ ਗਈ।*ਗੰਗੂ ਨੂੰ ਸਜ਼ਾ*
ਦੂਜੇ ਪਾਸੇ ਜਿਸ ਧਨ ਦੇ ਲਾਲਚ ਵਿਚ *ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਮਿਲੀ ਰਿਪੋਰਟ ਦੇ ਆਧਾਰ ‘ਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜ਼ੀਰ ਖਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ(ਥੇਲੀ)ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾਉਣ ਵਾਸਤੇ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਹਾਕਮਾਂ ਵਲੋਂ ਮਾਰ- ਕੁਟਾਈ ਸ਼ੁਰੂ ਹੋ ਗਈ। ਕੁੱਟ ਦਾ ਮਾਰਿਆ ਗੰਗੂ ਮਾਇਆ ਦੇਣੀ ਮੰਨ ਗਿਆ। ਉਸ ਨੇ ਕਈ ਥਾਂ ਵਿਖਾਏ, ਜਿੱਥੇ ਧਨ ਦੱਬਿਆ ਸੀ ਪਰ ਉਹ ਕਿਸੇ ਜਗਾ ਤੋਂ ਨਹੀਂ ਮਿਲਿਆ, ਕਿਉਂਕਿ ਧਨ ਤਾਂ ਹੜ ਦੇ ਪਾਣੀ ਨਾਲ ਰੁੜ ਗਿਆ ਸੀ। ਹਾਕਮ ਸਮਝ ਰਿਹਾ ਸੀ ਕਿ ਗੰਗੂ ਉਨਾਂ ਨੂੰ ਜਾਣ-ਬੁੱਝ ਕੇ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ *ਗੰਗੂ ਸਰਕਾਰੀ ਬੰਦਿਆਂ ਹੱਥੋਂ ਕੁੱਟ ਖਾ-ਖਾ ਕੇ ਮਰ ਗਿਆ।**ਸਿੱਖਾਂ ਵਲੋਂ ਸਰਹਿੰਦ ਫ਼ਤਹਿ*
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ *ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣੇ ਮਹਾਨ ਸਿੱਖ ਯੋਧੇ ਨੇ 12 ਮਈ 1710 ਨੂੰ ਸਰਹਿੰਦ ਉੱਤੇ ਧਾਵਾ ਬੋਲ ਦਿੱਤਾ। ਸਰਹਿੰਦ ਪਾਸ ਚੱਪੜ-ਚਿੜੀ ਦੇ ਮੈਦਾਨ ਵਿਚ ਜੰਗ ਹੋਈ ਸੀ, ਜਿਸ ਵਿਚ ਜ਼ਾਲਮ ਸੂਬਾ ਸਰਹਿੰਦ ਵਜ਼ੀਰ ਖਾਂ ਮਾਰਿਆ ਗਿਆ। ਇਸ ਲੜਾਈ ਵਿਚ 6000 ਸਿੱਖ ਸ਼ਹੀਦ ਹੋ ਗਏ।*ਵਜ਼ੀਦੇ ਨੂੰ ਸਜ਼ਾ ਤੇ ਮੌਤ*
ਚੱਪੜ ਚਿੜੀ ਦੀ ਜੰਗ ਚ ਵਜੀਦੇ ਨੂੰ ਹਾਰ ਦੇ ਕੇ ਗਿਰਫ਼ਤਾਰ ਕੇ ਲਿਆ ਗਿਆ,ਤੇ ਉਸਦੇ ਗੁੱਦਾ ਵਿਚ ਲੱਕੜ ਦਾ ਕਿੱਲਾ ਠੋਕ ਕੇ *ਦਰਖਤ ਦੇ ਨਾਲ ਪੁੱਠਾ ਲਟਕਾ ਦਿੱਤਾ ਗਿਆ,ਤੇ ਓਥੇ ਲਟਕਦੇ ਦੀ ਮੌਤ ਹੋ ਗਈ , ਸੋਹਾਣਾ ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ(ਮੋਹਾਲੀ) ਦੇ ਸੀਨੀਅਰ ਸੈਕੰਡਰੀ ਸਕੂਲ ਚ ਇਹ ਦਰਖਤ ਅਜੇ ਵੀ ਮਜ਼ੂਦ ਹੈ,ਜਾ ਕੇ ਦੇਖਿਆ ਜਾ ਸਕਦਾ।**ਸੁੱਚਾ ਨੰਦ ਨੂੰ ਸਜ਼ਾ ਤੇ ਮੌਤ*
ਸਰਹਿੰਦ ਤੇ ਸਿੱਖਾਂ ਵਲੋਂ ਫਤਹਿ ਪ੍ਰਾਪਤ ਕਰਨ ਪਿੱਛੋਂ *ਸੁੱਚਾ ਨੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਹੱਟੀ- ਹੱਟੀ ਫਿਰਾਇਆ ਗਿਆ* , ਹਰ ਥਾਂ ਉੱਤੇ ਉਸ ਨੂੰ ਜੁੱਤੀਆਂ ਪੈਂਦੀਆਂ ਸਨ, ਉਹ ਜੁੱਤੀਆਂ ਖਾਂਦਾ-ਖਾਂਦਾ ਹੀ ਨਰਕ ਜਾ ਪੁੱਜਾ/ਮਰ ਗਿਆ।ਸਰਹਿੰਦ ਦੀ ਜਿੱਤ ਪਿੱਛੋਂ ਸਰਹਿੰਦ ਦੇ ਪਰਗਣਿਆਂ ਦੇ ਫੌਜਦਾਰਾਂ ਨੇ ਈਨ ਮੰਨ ਲਈ। ਦੀਵਾਨ ਟੋਡਰ ਮੱਲ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਅਤੇ ਸਤਿਕਾਰ ਵਜੋਂ ਉਨਾਂ ਨੇ ਵੱਡੀ ਰਕਮ ਵੀ ਭੇਟ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸੇਠ ਟੋਡਰ ਮੱਲ ਤੋਂ ਵਜ਼ੀਰ ਖਾਂ ਅਤੇ ਉਸ ਦੇ ਅਹਿਲਕਾਰਾਂ ਵਲੋਂ ਭੋਲੀ- ਭਾਲੀ ਜਨਤਾ ‘ਤੇ ਕੀਤੇ ਗਏ ਜ਼ੁਲਮ ਦੀਆਂ ਸਾਰੀਆਂ ਘਟਨਾਵਾਂ ਨੂੰ ਸੁਣਿਆ। ਦੀਵਾਨ *ਟੋਡਰ ਮੱਲ ਨੂੰ ਨਾਲ ਲੈ ਕੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸਸਕਾਰ ਵਾਲੀ ਥਾਂ ਦੀ ਨਿਸ਼ਾਨਦੇਹੀ ਕਰ ਕੇ ਉਸ ਦੁਆਲੇ ਚਾਰਦੀਵਾਰੀ ਬਣਾ ਦਿੱਤੀ।* ਸਰਹਿੰਦ ਦੇ ਪੂਰੇ ਸੂਬੇ ਦੀ ਆਮਦਨ 36 ਲੱਖ ਰੁਪਏ ਸੀ।
*ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਹਿ ਕਰਨ ਤੋਂ ਬਾਅਦ ਦਰਬਾਰ ਲਾਇਆ। ਇਲਾਕੇ ਦੇ ਮੰਨੇ-ਪ੍ਰਮੰਨੇ ਚੌਧਰੀ ਦਰਬਾਰ ਵਿਚ ਹਾਜ਼ਰ ਹੋਏ। ਚਰਨਾਰਥਲ ਦਾ ਚੌਧਰੀ ਅਤੇ ਜਰਗ ਦਾ ਚੌਧਰੀ ਮੋਹਰਾਂ ਦਾ ਥਾਲ ਅਤੇ ਗੁਰਜ ਲੈ ਕੇ ਪੇਸ਼ ਹੋਏ। ਇਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਈਨ ਮੰਨ ਲਈ। ਬਾਬਾ ਬੰਦਾ ਸਿੰਘ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਭਾਈ ਆਲੀ ਸਿੰਘ ਸਲੌਦੀ ਨੂੰ ਸਹਾਇਕ ਗਵਰਨਰ ਥਾਪ ਕੇ ਆਪ ਸਢੌਰੇ ਦੇ ਨੇੜੇ ਇਕ ਛੋਟੇ ਜਿਹੇ ਪਹਾੜੀ ਕਿਲੇ (ਲੋਹਗੜ) ਵਿਚ ਚਲਾ ਗਿਆ। ਇਹ ਰਾਜ ਜ਼ਿਆਦਾ ਦੇਰ ਕਾਇਮ ਨਾ ਰਹਿ ਸਕਿਆ।*
14 ਜਨਵਰੀ 1764 ਨੂੰ *ਸਰਹਿੰਦ ਦੇ ਨਵਾਬ ਜੈਨ ਖਾਂ ਨੂੰ ਹਾਰ ਦੇ ਕੇ ਸਿੰਘਾਂ ਨੇ ਸਰਹਿੰਦ ਨੂੰ ਫਿਰ ਫਤਹਿ ਕਰ ਲਿਆ*। ਸਿੱਖ ਸਰਦਾਰਾਂ ਜਿਨਾਂ ਵਿਚ ਫੂਲਕੀਆ ਮਿਸਲ ਦਾ ਵੀ ਕਾਫ਼ੀ ਹੱਥ ਸੀ, ਨੇ ਪਵਿੱਤਰ ਗੁਰਧਾਮਾਂ ਵੱਲ ਤੁਰੰਤ ਧਿਆਨ ਦਿੱਤਾ। ਸਰਹਿੰਦ ਦੀ ਫਤਹਿ ਤੋਂ ਬਾਅਦ ਕੋਈ ਵੀ ਇਸ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਨਹੀਂ ਸੀ ਲੈਣਾ ਚਾਹੁੰਦਾ ਕਿਉਂਕਿ ਸਾਹਿਬਜ਼ਾਦਿਆਂ ਉੱਤੇ ਹੋਏ ਕਹਿਰ ਕਾਰਨ ਇਸ ਥਾਂ ਨੂੰ ਮਨਹੂਸ ਸਮਝਿਆ ਜਾਂਦਾ ਸੀ। ਇਸ ਲਈ ਗੁਰਮਤਾ ਕਰ ਕੇ ਸਿੰਘਾਂ ਨੇ ਇਹ ਸ਼ਹਿਰ ਭਾਈ ਬੁੱਢਾ ਸਿੰਘ ਜੋ ਪ੍ਰਸਿੱਧ ਭਾਈ ਭਗਤ ਜੀ ਦੀ ਅੰਸ ਵਿਚੋਂ ਸਨ, ਨੂੰ ਅਰਦਾਸ ਕਰਵਾ ਦਿੱਤਾ।*ਭਾਈ ਬੁੱਢਾ ਸਿੰਘ ਜੀ ਪਾਸੋਂ ਫੇਰ ਪਟਿਆਲੇ ਦੇ ਮਹਾਰਾਜੇ ਤੇ ਫੂਲਕੀਆ ਮਿਸਲ ਦੇ ਸਰਦਾਰ ਆਲਾ ਸਿੰਘ ਨੇ 2 ਅਗਸਤ, 1764 ਨੂੰ 25,000 ਰੁਪਏ ਵਿਚ ਇਸ ਸਰਹਿੰਦ ਸ਼ਹਿਰ ਨੂੰ ਖਰੀਦ ਲਿਆ।*
ਪੁਰਾਣੇ ਸਿੱਖ ਅਜੇ ਵੀ ਇਸ ਨੂੰ ਗੁਰੂ-ਮਾਰੀ ਸਰਹਿੰਦ ਕਹਿੰਦੇ ਹਨ।
*ਗੁਰਦੁਆਰਾ ਫਤਹਿਗੜ ਸਾਹਿਬ ਅਤੇ ਜੋਤੀ ਸਰੂਪ ਸਾਹਿਬ ਦੀ ਉਸਾਰੀ*
ਫੂਲ ਬੰਸੀ *ਬਾਬਾ ਆਲਾ ਸਿੰਘ ਨੇ ਸਰਹਿੰਦ ਉੱਪਰ ਕਬਜ਼ਾ ਕਰਨ ਉਪਰੰਤ 12 ਮਿਸਲਾਂ ਦੇ ਮਿਲਵਰਤਨ ਨਾਲ ਸਭ ਤੋਂ ਪਹਿਲਾ ਕੰਮ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਗੁਰਦੁਆਰਾ ਫਤਹਿਗੜ ਸਾਹਿਬ ਦੀ ਨੀਂਹ ਰਖਵਾਈ।*
ਰਿਆਸਤ ਪਟਿਆਲਾ ਦੇ *ਮਹਾਰਾਜਾ ਕਰਮ ਸਿੰਘ ਨੇ ਸੰਨ 1813 ਵਿਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਦੇ ਸਾਕੇ ਨੂੰ ਸਦੀਵੀ ਰੂਪ ਵਿਚ ਸਜੀਵ ਰੱਖਣ ਲਈ ਇਕ ਗੁਰਦੁਆਰਾ ਬਣਾਉਣ ਦੀ ਯੋਜਨਾ ਬਣਾਈ। ਉਨਾਂ ਨੇ ਨਾ ਕੇਵਲ ਗੁਰਦੁਆਰਾ ਜੋਤੀ ਸਰੂਪ ਦੀ ਹੀ ਸੇਵਾ ਕੀਤੀ,ਸਗੋਂ ਲੰਗਰ ਦੀ ਪ੍ਰਥਾ ਵੀ ਚਾਲੂ ਕੀਤੀ।*
ਮਹਾਰਾਜਾ *ਨਰਿੰਦਰ ਸਿੰਘ ਨੇ ਆਪਣੇ ਪੂਰਵ ਉਤਰਾਧਿਕਾਰੀਆਂ ਦੇ ਪਰਲੋਕ ਸੁਧਾਰ ਜਾਣ ਤੋਂ ਬਾਅਦ ਉਨਾਂ ਦੀਆਂ ਯੋਜਨਾਵਾਂ ਨੂੰ ਸਿਰੇ ਚਾੜਿਆ।*ਅੰਮ੍ਰਿਤ ਛਕੋ, ਸਿੰਘ ਸਜੋ ਜੀ।








