
ਜ਼ਿਲਾ ਗੁਰਦਾਸਪੁਰ ਦਾ ਪਿੰਡ ਕਮਾਲਪੂਰਜੱਟਾਂ ਜੋ ਬਾਰਡਰ ਦੇ ਕੰਡੇ ਵਸਿਆ ਹੈ, ਇਸ ਪਿੰਡ ਤੋਂ ਪਾਕਿਸਤਾਨ ਸਿਰਫ ਕੁਝ ਕੁ ਮੀਟਰ ਉੱਤੇ ਹੈ ਤੇ ਇਸ ਪਿੰਡ ਦੇ ਨਾਲ ਰਾਵੀ ਦਰਿਆ ਵੀ ਲਗਦਾ ਹੈ। ਜੇਕਰ ਇਸ ਪਿੰਡ ਦੀਆਂ ਸਹੂਲਤਾਂ ਦੀ ਗੱਲ ਕੀਤੀ ਜਾਵੇ ਤੇ ਇਹ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ।
ਇਥੇ ਨਾ ਤੇ ਸਰਕਾਰੀ ਸਕੂਲ ਹੈ ਨਾ ਹੀ ਕੋਈ ਸਰਕਾਰੀ ਦਵਾ ਖਾਨਾ ਤੇ ਨਹੀਂ ਕੋਈ ਸਰਕਾਰੀ ਵਾਹਨ ਆਦਿ। ਇਥੇ ਦੇ ਲੋਕਾਂ ਨੂੰ ਕੋਈ ਤੰਗੀ ਤਕਲੀਫ ਹੋਵੇ ਤੇ ਇਥੋਂ ਦੂਰ ਕਸਬਾ ਕਲਾਨੌਰ ਜਾਣਾ ਪੈਂਦਾ ਹੈ। ਬੱਚੇ ਰੋਜ਼ਾਨਾ 4 ਕਿਲੋਮੀਟਰ ਦੂਰ ਪੈਦਲ ਸਰਕਾਰੀ ਸਕੂਲ ਪੜ੍ਹਾਈ ਕਰਨ ਜਾਣਾ ਪੈਂਦਾ ਹੈ। ਇਸ ਪਿੰਡਾ ਵਿੱਚ ਨਾ ਕਦੀ ਕੋਈ ਲੀਡਰ ਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਕੋਈ ਸਹੂਲਤ ਦੇਣ ਆਇਆ ਹੈ। ਦੱਸ ਦਈਏ ਕਿ ਇਹ ਪੰਜਾਬ ਦਾ ਆਖਰੀ ਪਿੰਡ ਹੈ, ਨਾਲ ਹੀ ਕਿਹਾ ਜਾਂਦਾ ਹੈ ਕਿ ਪੰਜਾਬ ‘ਚ ਨਹੀਂ ਹੁੰਦੇ ਇਸ ਪਿੰਡ ਦੇ ਧੀਆਂ ਪੁੱਤਾਂ ਦੇ ਰਿਸ਼ਤੇ, ਵਿਆਹ ਲਈ ਜਾਣਾ ਪੈਂਦਾ ਹੈ ਜੰਮੂ-ਕਸ਼ਮੀਰ।
(ਜਰੂਰੀ ਸੂਚਨਾ : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 9815700974 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ, ਫਿਰ WhatsApp group: https://chat.whatsapp.com/Kdu5UnfVbOGAAt03jZT5dn ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)