Punjab
ਪੰਜਾਬ ‘ਚ ਇੰਨੀ ਤਰੀਕ ਤੋਂ ਗਰਮੀ ਤੋਂ ਮਿਲੇੇਗੀ ਰਾਹਤ, ਅਸਮਾਨ ਤੋਂ ਨਹੀਂ ਵਰ੍ਹੇਗੀ ਅੱਗ
ਪੰਜਾਬ 'ਚ ਇੰਨੀ ਤਰੀਕ ਤੋਂ ਗਰਮੀ ਤੋਂ ਮਿਲੇੇਗੀ ਰਾਹਤ, ਅਸਮਾਨ ਤੋਂ ਨਹੀਂ ਵਰ੍ਹੇਗੀ ਅੱਗ

ਉੱਤਰ-ਪੱਛਮੀ ਭਾਰਤ ਦੇ ਵੱਡੇ ਹਿੱਸੇ ਸੋਮਵਾਰ (17 ਜੂਨ, 2024) ਨੂੰ ਲੂ ਨਾਲ ਪਰੇਸ਼ਾਨ ਰਹੇ। ਇਸ ਦੌਰਾਨ ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ (18 ਜੂਨ, 2024) ਨੂੰ ਵੀ ਲੋਕਾਂ ਨੂੰ ਇਸ ਤੋਂ ਰਾਹਤ ਨਹੀਂ ਮਿਲੇਗੀ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਅਗਲੇ 2 ਦਿਨਾਂ ਦੌਰਾਨ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਗੰਭੀਰ ਗਰਮੀ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਸ ਵਿੱਚ ਹੌਲੀ-ਹੌਲੀ ਕਮੀਂ ਆ ਸਕਦੀ ਹੈ। ਇਸ ਦਾ ਮਤਲਬ ਹੈ ਕਿ 20 ਜੂਨ ਤੋਂ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਆਈਐਮਡੀ ਨੇ ਸੋਮਵਾਰ ਨੂੰ ਆਪਣੇ ਪੂਰਵ ਅਨੁਮਾਨ ਵਿੱਚ ਕਿਹਾ ਕਿ ਦੋ ਦਿਨਾਂ ਬਾਅਦ ਪੱਛਮੀ ਗੜਬੜੀ ਦੇ ਉੱਤਰ-ਪੱਛਮੀ ਭਾਰਤ ਵੱਲ ਵਧਣ ਦੇ ਪ੍ਰਭਾਵ ਕਰਕੇ ਗਰਮੀ ਹੌਲੀ-ਹੌਲੀ ਘੱਟ ਜਾਵੇਗੀ।