
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੋਕ ਸਭਾ 2024 ਤੋਂ ਪਹਿਲਾਂ ਫਾਰਮ ਵਿੱਚ ਵਾਪਸ ਆ ਗਏ ਹਨ। ਸਿੱਧੂ ਦੇ ਹਰਕਤ ਵਿੱਚ ਆਉਣ ਤੋਂ ਬਾਅਦ ਸੀਨੀਅਰ ਕਾਂਗਰਸੀਆਂ ਦੀਆਂ ਚਿੰਤਾਵਾਂ ਵਧਣ ਲੱਗੀਆਂ ਹਨ। ਕਾਂਗਰਸ ‘ਚ ਸਿੱਧੂ ਦੀ ਵਿਰੋਧੀਆਂ ਨੇ ਤਾਂ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ 2022 ‘ਚ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਤੋਂ ਬਾਅਦ ਪੰਜਾਬ ‘ਚ ਕਾਂਗਰਸ 78 ਤੋਂ 18 ਸੀਟਾਂ ‘ਤੇ ਆ ਗਈ ਹੈ। ਕਾਂਗਰਸ ‘ਚ ਸਿੱਧੂ ਦੀ ਵਿਰੋਧੀਆਂ ਨੇ ਤਾਂ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਹਾਈਕਮਾਂਡ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਵੇ।
ਕਾਂਗਰਸ ਸਿੱਧੂ ਕਾਰਨ 78 ਤੋਂ 18 ਸੀਟਾਂ ‘ਤੇ ਆਈ- ਬਾਜਵਾ
ਇਸ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਸੀ, ਜਦਕਿ ਹੁਣ ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਟਕਰਾਅ ਚੱਲ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ 2022 ‘ਚ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਤੋਂ ਬਾਅਦ ਪੰਜਾਬ ‘ਚ ਕਾਂਗਰਸ 78 ਤੋਂ 18 ਸੀਟਾਂ ‘ਤੇ ਆ ਗਈ ਹੈ।
ਹੁਣ 13 ਲੋਕ ਸਭਾ ਸੀਟਾਂ ਦਾ ਸਵਾਲ ਹੈ ਅਤੇ ਇਸ ਸਮੇਂ ਲੋਕ ਸਭਾ ਵਿੱਚ ਕਾਂਗਰਸ ਦੇ ਪੰਜਾਬ ਤੋਂ 7 ਸੰਸਦ ਮੈਂਬਰ ਹਨ। ਪਰ ਜੇਕਰ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਦੂਰ ਹੁੰਦੇ ਰਹੇ ਤਾਂ ਚਿੰਤਾਵਾਂ ਵਧਣੀਆਂ ਤੈਅ ਹਨ।
ਸਿੱਧੂ ਕਹਿੰਦੇ ਹਨ ਕਿ ਉਹ ਹਾਈਕਮਾਂਡ ਨਾਲ ਖੜ੍ਹ ਕੇ ਪੰਜਾਬ ਲਈ ਲੜਨਗੇ ਤਾਂ ਇਹ ਵੱਖਰਾ ਅਖਾੜਾ ਕਿਵੇਂ ਬਣ ਗਿਆ? ਕਾਂਗਰਸ ਨੂੰ 78 ਤੋਂ 18 ਵਿਧਾਇਕਾਂ ‘ਤੇ ਲਿਆਉਣ ਲਈ ਤੁਸੀਂ ਜ਼ਿੰਮੇਵਾਰ ਹੋ। ਤੁਸੀਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਵਿੱਚ ਲੁੱਟ-ਖਸੁੱਟ ਰੋਕਣ ਦੇ ਏਜੰਡੇ ਨੂੰ ਰੱਦ ਕਰਕੇ ਦਲਿਤ ਕਾਰਡ ਖੇਡਿਆ ਹੈ।
ਮਾਨ ਸਰਕਾਰ ਖਿਲਾਫ ਕਿਸ ਨੇ ਖੜ੍ਹਾ ਕੀਤਾ ਅਖਾੜਾ ?
ਸਿੱਧੂ ਨੇ ਆਪਣੀ ਪੋਸਟ ‘ਚ ਅੱਗੇ ਕਿਹਾ ਕਿ ਤੁਸੀਂ ਦੋ ਸਾਲਾਂ ‘ਚ ਭਗਵੰਤ ਮਾਨ ਸਰਕਾਰ ਖਿਲਾਫ ਕਿਹੜਾ ਅਖਾੜਾ ਲਾਇਆ ਹੈ? ਦੱਸੋ ਤੁਹਾਡੀ ਕਾਂਗਰਸ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਅਤੇ ਫੈਸਲਿਆਂ ਦੀ ਮਾਨ ਸਰਕਾਰ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ? ਸਿੱਧੂ ਨੇ ਭਗਵੰਤ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ‘ਤੇ ਹਮਲਾ ਬੋਲਿਆ ਤੇ ਕਿਉਂ ਦੁਖੀ ਹੋ ਰਹੇ ਹੋ? ਸਿੱਧੂ ਨੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਆਪਣੀ ਗਾਰੰਟੀ ਪੂਰੀ ਨਾ ਕਰਨ ਦੀ ‘ਆਪ’ ਸਰਕਾਰ ਦੀ ਨੀਤੀ ‘ਤੇ ਹਮਲਾ ਕੀਤਾ ਅਤੇ ਭਗਵੰਤ ਮਾਨ ਨੂੰ ਗੱਲਬਾਤ ਲਈ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ।
ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ
ਪੰਜਾਬ ਕਾਂਗਰਸ ਦੇ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਹਾਈਕਮਾਂਡ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਵੇ। ਭਾਵੇਂ ਕਿ ਉਹ ਪ੍ਰਦੇਸ਼ ਕਾਂਗਰਸ ਦੇ ਸਾਬਕਾ ਮੁਖੀ ਵਜੋਂ ਸਤਿਕਾਰੇ ਜਾਂਦੇ ਹਨ, ਉਨ੍ਹਾਂ ਦੀਆਂ ਕਾਰਵਾਈਆਂ ਅਕਸਰ ਪਾਰਟੀ ਦੇ ਹਿੱਤਾਂ ਦੇ ਵਿਰੁੱਧ ਕੰਮ ਕਰਦੀਆਂ ਹਨ।
ਸਿੱਧੂ ਖਿਲਾਫ 9 ਲੀਡਰਾਂ ਨੇ ਚੁੱਕੀ ਅਵਾਜ਼
ਜਿੱਥੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ 9 ਲੀਡਰਾਂ ਨੇ ਅਵਾਜ ਚੁੱਕੀ ਹੈ। ਤੁਹਾਨੂੰ ਦੱਸ ਦੇ ਹਾਂ ਕਿ ਸਿੱਧੂ ਦੇ ਹੱਕ ਵਿੱਚ ਕਿਹੜੇ ਕਾਂਗਰਸੀ ਆਗੂ ਹਨ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ, ਸਾਬਕਾ ਵਿਧਾਇਕ ਅਮਿਤ ਵਿਜ, ਸਾਬਕਾ ਵਿਧਾਇਕ ਕੁਲਬੀਰ ਜ਼ੀਰ, ਸਾਬਕਾ ਵਿਧਾਇਕ ਲਖਬੀਰ ਲੱਖਾ, ਸਾਬਕਾ ਵਿਧਾਇਕ ਇੰਦਰਬੀਰ ਬੁਲਾਰੀਆ, ਯੂਥ ਕਾਂਗਰਸ ਮੋਹਿਤ ਮਹਿੰਦਰਾ, ਨਵਜੋਤ ਦਹੀਆ, ਖੁਸ਼ਬਾਜ਼ ਸਿੰਘ ਜਟਾਣਾ।
ਨਵੋਜਤ ਸਿੰਘ ਸਿੱਧੂ ਦਾ ਧੜਾ
ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ 10 ਲੀਡਰ ਸਾਹਮਣੇ ਆਏ ਹਨ। ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਸਾਬਕਾ ਵਿਧਾਇਕ ਰਾਜਿੰਦਰ ਸਿੰਘ ਸਮਾਣਾ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ, ਸਾਬਕਾ ਵਿਧਾਇਕ ਰਾਮਿੰਦਰ ਆਂਵਲਾ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸਾਬਕਾ ਵਿਧਾਇਕ ਹਰਵਿੰਦਰ ਸਿੰਘ ਲਾਡੀ, ਹਲਕਾ ਇੰਚਾਰਜ ਵਿਜੇ ਕਾਲੜਾ, ਰਾਜਬੀਰ ਸਿੰਘ ਰਾਜਾ ਰਾਮਪੁਰਾ ਫੂਲ, ਇੰਦਰਜੀਤ ਸਿੰਘ ਢਿੱਲੋਂ ਰਾਮਪੁਰਾ ਫੂਲ।