
ਪੰਜਾਬ ਵਿਚ ਭਲਕੇ ਸਕੂਲ ਬੰਦ ਰਹਿਣਗੇ। ਮਨੀਪੁਰ ਵਿਚ ਹਿੰਸਕ ਝੜਪ ਤੇ ਔਰਤਾਂ ਨਾਲ ਦੁਰਵਿਵਹਾਰ ਕਾਰਨ ਗੁੱਸੇ ਵਿਚ ਆਏ ਦਲਿਤ ਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ 9 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।ਇਸ ਦੇ ਮੱਦੇਨਜ਼ਰ ਪੰਜਾਬ ਦੇ ਜ਼ਿਆਦਾਤਰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ‘ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।
ਈਸਾਈ ਤੇ ਦਲਿਤ ਭਾਈਚਾਰੇ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿਚ ਪ੍ਰੈਸ ਕਾਨਫਰੰਸ ਕਰਕੇ ਮਨੀਪੁਰ ਇਨਸਾਫ ਮੋਰਚੇ ਦਾ ਗਠਨ ਕਰਕੇ ਪੰਜਾਬ ਬੰਦ ਦਾ ਐਲਾਨ ਕੀਤਾ ਸੀ। ਮੋਰਚੇ ਦੇ ਪ੍ਰਧਾਨ ਸੁਰਜੀਤ ਥਾਪਰ ਨੇ 9 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਸਤਿਆਂ ‘ਤੇ ਟ੍ਰੈਫਿਕ ਬੰਦ ਰੱਖਣ ਦਾ ਐਲਾਨ ਕੀਤਾ ਜਿਸ ਦੇ ਬਾਅਦ ਸਕੂਲ ਸੰਚਾਲਕਾਂ ਨੇ ਵੀ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।