
ਪੰਜਾਬ ਦੇ ਉੱਘੇ ਸਮਾਜ ਸੇਵਕ ਅਤੇ ਨਗੀਨਾ ਰਿਸੋਰਟ ਦੇ ਮਾਲਕ ਸੁਖਦੇਵ ਸਿੰਘ ਚਾਹਲ NRI ਨੇ ਕੀਤਾ ਦਾਅਵਾ
ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਪੰਜਾਬ ਦੇ ਉੱਘੇ ਸਮਾਜ ਸੇਵਕ,ਮਸ਼ਹੂਰ ਪੰਜਾਬੀ ਗਾਇਕ ਅਤੇ ਨਗੀਨਾ ਰਿਸੋਰਟ ਨਕੋਦਰ ਦੇ ਮਾਲਕ ਸੁਖਦੇਵ ਸਿੰਘ ਚਾਹਲ ਐਨ ਆਰ ਆਈ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਅਪਰਾਧਿਕ ਮਾਮਲੇ ਘਟੇ ਹਨ ਤੇ ਹਾਲਾਤਾਂ ਵਿਚ ਸੁਧਾਰ ਹੋਇਆ ਹੈ।
ਇਕ ਵਿਸ਼ੇਸ਼ ਮਿਲਣੀ ਦੌਰਾਨ ਚਾਹਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਇਕ ਸਾਲ ਤੋਂ ਵੀ ਘੱਟ ਸਮੇਂ ਦੇ ਵਿਚ ਪੰਜਾਬ ਵਿਚ ਕਾਨੂੰਨ ਵਿਵਸਥਾ ’ਤੇ ਜੋ ਅਸੀਂ ਕੰਮ ਮਾਨ ਸਰਕਾਰ ਨੇ ਕੀਤਾ ਹੈ, ਉਸਦੇ ਨਤੀਜੇ ਸਭ ਦੇ ਸਾਹਮਣੇ ਹਨ। ਸੁਖਦੇਵ ਸਿੰਘ ਚਾਹਲ ਨੇ ਕਿਹਾ ਕਿ ਐਨ ਸੀ ਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਅਪਰਾਧਿਕ ਮਾਮਲੇ ਘਟੇ ਹਨ ਤੇ ਇਹ ਪੰਜਾਬੀਆਂ ਲਈ ਇਕ ਬਹੁਤ ਚੰਗੀ ਖਬਰ ਹੈ ਤੇ ਹੁਣ ਪੰਜਾਬ ਵਿਚ ਸਿਰਫ ਕਾਨੂੰਨ ਦਾ ਰਾਜ ਚੱਲੇਗਾ ਅਤੇ ਮਾੜੇ ਅਨਸਰਾਂ ਨੂੰ ਨੱਥ ਪਵੇਗੀ।