
ਪੰਜਾਬ ਚ ਲੋਹੜੀ ਦੇ ਤਿਉਹਾਰ ਨੂੰ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਲੋਹੜੀ ਦੇ ਤਿਉਹਾਰ ਨੂੰ ਲੈਕੇ ਮਾਝਾ ਦੇ ਇਲਾਕੇ ਗੁਰਦਾਸਪੁਰ ਅਤੇ ਬਟਾਲਾ ਚ ਮੁਖ ਤੌਰ ਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਮੁਖ ਤੌਰ ਤੇ ਇਕ ਰਵਾਇਤ ਵਜੋਂ ਹੁੰਦੀ ਹੈ ਅਤੇ ਜਿਥੇ ਪਿਛਲੇ ਸਾਲ ਬਾਜ਼ਾਰਾਂ ਚ ਪਤੰਗਾ ਤੇ ਵੀ ਕਿਸਾਨੀ ਸੰਘਰਸ਼ ਅਤੇ ਦੀਪ ਸਿੱਧੂ ਦਾ ਰੰਗ ਦੇਖਣ ਨੂੰ ਮਿਲਿਆ ਸੀ ਉਥੇ ਹੀ ਇਸ ਵਾਰ ਕਿਸਾਨ ਜਿੰਦਾਬਾਦ ਤੋਂ ਇਲਾਵਾ ਮੁਖ ਤੌਰ ਤੇ ਸਿੱਧੂ ਮੂਸੇਵਾਲਾ ਦੀਆ ਤਸਵੀਰਾਂ ਅਤੇ ਉਸਦੇ ਗਾਣਿਆਂ ਦੀਆ ਸਤਰਾਂ ਵਾਲਿਆਂ ਪਤੰਗਾ ਦੀ ਮੰਗ ਮੁਖ ਹੈ |
ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਹੈ ਅਤੇ ਇਸ ਦਿਨ ਤੇ ਪੰਜਾਬ ਦੇ ਮਾਝਾ ਇਲਾਕੇ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੁੰਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਖਾਸ ਕਰ ਲੋਹੜੀ ਦੇ ਦਿਨ ਪਤੰਗਬਾਜੀ ਬੜੇ ਸ਼ੌਕ ਨਾਲ ਕੀਤੀ ਜਾਂਦੀ ਹੈ ਅਤੇ ਹਰ ਵਾਰ ਲੋਕਾਂ ਨੂੰ ਇਕ ਚਾਅ ਰਹਿੰਦਾ ਹੈ ਕਿ ਵੱਖ ਵੱਖ ਰੰਗਾ ਅਤੇ ਸੁਨੇਹੇ ਲਿਖੇ ਵਾਲਿਆਂ ਪਤੰਗਾ ਬਣਵਾਕੇ ਅਸਮਾਨ ਵਿੱਚ ਉਡਾਇਆ ਜਾਂਦੀਆਂ ਹਨ , ਉਥੇ ਹੀ ਇਸ ਵਾਰ ਲੋਕਾਂ ਦੀ ਅਤੇ ਨੌਜਵਾਨਾਂ ਦੀ ਗਾਇਕ ਸਿੱਧੂ ਮੂਸੇਵਾਲਾ ਦੀਆ ਤਸਵੀਰਾਂ ਅਤੇ ਉਸਦੇ ਗੀਤਾਂ ਦੇ ਸਲੋਗਨ ਵਾਲਿਆਂ ਪਤੰਗਾਂ ਦਾ ਰੁਝਾਨ ਅਤੇ ਮੁਖ ਤੌਰ ਤੇ ਮੰਗ ਵੱਧ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਭਾਵੇ ਕਿ ਪਿਛਲੇ ਸਾਲ ਨੌਜਵਾਨ ਕਿਸਾਨੀ ਸਲੋਗਨ ਵਾਲੀ ਪਤੰਗਾਂ ਦੀ ਮੰਗ ਵੱਧਰੇ ਕਰ ਰਹੇ ਸਨ ਅਤੇ ਇਸ ਵਾਰ ਸਿੱਧੂ ਮੋਸੇਵਾਲਾ ਦੀ ਮੰਗ ਵਧਰੇ ਹੈ ਅਤੇ ਦੁਕਾਨਦਾਰ ਵੀ ਮੰਗ ਅਨੁਸਾਰ ਪਤੰਗੇ ਬਣਵਾਕੇ ਵੇਚ ਰਹੇ ਹਨ ਲੇਕਿਨ ਜਿੰਨੀ ਮੰਗ ਹੈ ਉਨ੍ਹੀ ਪਤੰਗ ਤਿਆਰ ਨਹੀਂ ਹੋ ਪਾ ਰਹੀ ਹੈ