ਸਿੰਗਾਪੁਰ ‘ਚ ਪੰਜਾਬ ‘ਚ ਵਕੀਲ ਰਹੇ ਇਕ ਵਿਅਕਤੀ ਨੂੰ 4 ਸਾਲ ਦੀ ਕੈਦ
ਸਿੰਗਾਪੁਰ ‘ਚ ਕਰੀਬ 4.80 ਲੱਖ ਸਿੰਗਾਪੁਰ ਡਾਲਰਾਂ ਦੀ ਹੇਰਾਫੇਰੀ ਦੇ ਮਾਮਲੇ ‘ਚ ਪੰਜਾਬ ‘ਚ ਵਕੀਲ ਰਹੇ ਵਿਅਕਤੀ ਨੂੰ 3 ਸਾਲ 11 ਮਹੀਨੇ (ਕਰੀਬ 4 ਸਾਲ) ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਰੁਪਏ ‘ਚ ਇਹ ਰਕਮ ਲਗਭਗ 3 ਕਰੋੜ ਰੁਪਏ ਬਣਦੀ ਹੈ।
ਇਕ ਨਿਊਜ਼ ਏਜੰਸੀ ਮੁਤਾਬਕ ਪੰਜਾਬ ਦੇ ਰਹਿਣ ਵਾਲੇ ਗੁਰਦੇਵ ਪਾਲ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ। ਗੁਰਦੇਵ ਪਾਲ ਸਿੰਘ ਨੇ ਇਹ ਧੋਖਾਧੜੀ 2011 ਤੋਂ 2016 ਦਰਮਿਆਨ ਕੀਤੀ ਸੀ। ਉਹ ਗੁਰਦੇਵ ਚੇਓਂਗ ਐਂਡ ਪਾਰਟਨਰਜ਼ (GCP) ਵਿੱਚ ਵਕੀਲ ਸੀ। ਕਰੀਬ 8 ਸਾਲ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ।