

ਦੀਨਾਨਗਰ ਦੇ ਬਾਈਪਾਸ ਨੇੜੇ ਪੈਂਦੇ ਪਿੰਡ ਮਾੜੀ ‘ਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਇਕ ਪ੍ਰਾਈਵੇਟ ਸਕੂਲ ਦੀ ਬੱਸ ਖੇਤਾਂ ‘ਚ ਅਚਾਨਕ ਪਲਟ ਗਈ। ਬੱਸ ਦੇ ਪਲਟਣ ਤੋਂ ਬਾਅਦ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ।

ਬੱਸ ਚਾਲਕ ਸਮੇਤ ਬੱਸ ‘ਚ ਸਵਾਰ ਛੋਟੇ-ਛੋਟੇ ਬੱਚੇ ਹਾਦਸੇ ਤੋਂ ਬਚ ਗਏ। ਇਸ ਦੌਰਾਨ, ਘਟਨਾ ਦੀ ਜਾਣਕਾਰੀ ਮਿਲਦੇ ਹੀ ਬੱਚਿਆਂ ਦੇ ਮਾਪੇ ਤੇ ਸਕੂਲ ਪ੍ਰਿੰਸੀਪਲ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਦਾ ਹਾਲ-ਚਾਲ ਪੁੱਛਿਆ।
