ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮੌਕੇ ਗਿਆਰਵੀਂ ਜਮਾਤ ਦੀ ਸ਼੍ਰੇਆ ਨੇ ਪਹਿਲਾ , ਨੌਵੀਂ ਜਮਾਤ ਦੀ ਤੁਸ਼ਤੀ ਅਤੇ ਗਿਆਰਵੀਂ ਜਮਾਤ ਦੀ ਯਾਂਗਡੋਲ ਨੇ ਦੂਜਾ ਇਨਾਮ ਕੀਤਾ ਹਾਸਲ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਵੱਲੋਂ ਕਰਵਾਏ ਗਏ ਇਸ ਸਮਾਗਮ ‘ਚ ਕਈ ਸਕੂਲਾਂ ਨੇ ਫੇਸ ਪੇਂਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਵਿੱਚ ਸੀਟੀ ਪਬਲਿਕ ਸਕੂਲ ਦੀ ਗਿਆਰਵੀਂ ਜਮਾਤ ਦੀ ਸ਼੍ਰੇਆ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਇਨਾਮ , ਫੇਸ ਟੈਟੂ ਮੇਕਿੰਗ ਮੁਕਾਬਲੇ ਵਿੱਚ ਨੌਵੀਂ ਜਮਾਤ ਦੀ ਤੁਸ਼ਤੀ ਅਤੇ ਗਿਆਰਵੀਂ ਜਮਾਤ ਦੀ ਯਾਂਗਡੋਲ ਨੇ ਦੂਜਾ ਇਨਾਮ ਜਿੱਤਿਆ।
ਜਿਸ ਦਾ ਵਿਸ਼ਾ ‘ਐਗਰੀਮੈਂਟ ਟੁ ਐਕਸ਼ਨ: ਬਿਲਡਿੰਗ ਬੈਕ ਬਾਇਓਡਾਇਵੇਰ੍ਸਿਟੀ’ ਸੀ । ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਜੈਵ ਵਿਭਿੰਨਤਾ ਦੀ ਰੱਖਿਆ ਲਈ ਵੱਖ-ਵੱਖ ਤਰੀਕਿਆਂ ਅਤੇ ਪ੍ਰੋਜੈਕਟਾਂ ਬਾਰੇ ਵੀ ਦੱਸਿਆ।
ਡਾ. ਰੇਣੁ ਭਾਰਦਵਾਜ ( ਬੌਟੈਨੀਕਲ ਅਤੇ ਐਨਵਾਇਰਮੈਂਟਲ ਸਾਇੰਸਜ਼, ਜੀਐਨਡੀਯੂ ਅੰਮ੍ਰਿਤਸਰ) ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਜੈਵ ਵਿਭਿੰਨਤਾ ਦੀ ਸੰਭਾਲ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ।
ਸ੍ਰੀਮਤੀ ਧੀਰੂ ਨਾਰੰਗ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਜੇਤੂ ਪ੍ਰਤੀਯੋਗੀਆਂ ਨੂੰ ਇਨਾਮ ਵੰਡੇ ਗਏ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਭਾਗੀਦਾਰੀ ਦੇ ਸਰਟੀਫਿਕੇਟ ਵੀ ਵੰਡੇ ਗਏ।
ਸੀਟੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਚੰਦੇਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਅਤੇ ਇਸ ਦੀ ਸੁਰੱਖਿਆ ਲਈ ਸੁਚੇਤ ਯਤਨ ਕਰਨ ਦੀ ਅਪੀਲ ਕੀਤੀ।