Punjab
ਪੰਜਾਬ ‘ਚ ਹੋਈ ਅੰਨ੍ਹੇਵਾਹ ਫਾਇਰਿੰਗ, ਕਾਰ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
Indiscriminate firing in Punjab, car occupants shot a young man

Indiscriminate firing in Punjab, car occupants shot a young man
ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿੱਚ ਇੱਕ ਨੌਜਵਾਨ ਦਾ ਦਿਨ-ਦਿਹਾੜੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਹਰਿਆਣਾ ਦੇ ਇੱਕ ਪੈਟਰੋਲ ਪੰਪ ਨੇੜੇ ਇੱਕ ਆਲਟੋ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੇ ਸਕੂਟਰ ‘ਤੇ ਜਿੰਮ ਜਾ ਰਹੇ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਨੇ ਪਹਿਲਾਂ ਨੌਜਵਾਨ ‘ਤੇ ਤਿੰਨ-ਚਾਰ ਗੋਲੀਆਂ ਚਲਾਈਆਂ ਅਤੇ ਫਿਰ ਫਰਾਰ ਹੋ ਗਿਆ। ਸਕੂਟਰ ਸਵਾਰ ਵਿਅਕਤੀ ਸੜਕ ‘ਤੇ ਡਿੱਗ ਪਿਆ। ਫਿਰ ਕਾਰ ਵਿੱਚ ਸਵਾਰ ਹਮਲਾਵਰ ਵਾਪਸ ਆਇਆ ਅਤੇ ਨੌਜਵਾਨ ‘ਤੇ ਮੁੜ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।







