ਪੰਜਾਬ ‘ਚ 10 ਆਈਏਐਸ ਅਧਿਕਾਰੀਆ ਦੇ ਤਬਾਦਲੇ, ਪੜ੍ਹੋ ਲਿਸਟ
10 IAS officers transferred in Punjab, read the list

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ (IAS ਸ਼ਾਖਾ) ਨੇ ਸੂਬੇ ਦੇ ਵੱਖ-ਵੱਖ IAS ਅਤੇ PCS ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਹ ਤਬਾਦਲੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ‘ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਹੀ, ਹੁਕਮ ਦਿੱਤੇ ਗਏ ਹਨ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ ਹਨ, ਉਹ ਪ੍ਰਸੋਨਲ ਵਿਭਾਗ ਦੇ ਸਕੱਤਰ ਨੂੰ ਰਿਪੋਰਟ ਕਰਨ।
ਹੁਕਮਾਂ ਅਨੁਸਾਰ, ਵਿਸ਼ੇਸ਼ ਸਾਰੰਗਲ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਦਾ ਵਾਧੂ ਚਾਰਜ, ਸੰਦੀਪ ਕੁਮਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦਾ ਵਾਧੂ ਚਾਰਜ ਅਤੇ ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ, ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਤਬਾਦਲੇ ਕੀਤੇ ਗਏ—
ਵਿਸ਼ੇਸ਼ ਸਾਰੰਗਲ, ਆਈਏਐਸ (2013) ਡਿਪਟੀ ਕਮਿਸ਼ਨਰ, ਮੋਗਾ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA), SAS ਨਗਰ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਉਹ ਮਨੀਸ਼ ਕੁਮਾਰ, ਆਈਏਐਸ ਦੀ ਥਾਂ ਲੈਣਗੇ।
ਸੰਦੀਪ ਕੁਮਾਰ, ਆਈਏਐਸ (2015) ਵਧੀਕ ਰਜਿਸਟਰਾਰ (ਪ੍ਰਸ਼ਾਸਨ), ਸਹਿਕਾਰੀ ਸਭਾਵਾਂ, ਪੰਜਾਬ ਨੂੰ ਮੁੱਖ ਪ੍ਰਸ਼ਾਸਕ, ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਉਹ ਹਰਪ੍ਰੀਤ ਸਿੰਘ, ਆਈਏਐਸ ਦੀ ਥਾਂ ਲੈਣਗੇ।
ਅਭਿਜੀਤ ਕਪਲਿਸ਼, ਆਈਏਐਸ (2015) ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ‘ਤੇ ਬਰਕਰਾਰ ਰੱਖਦੇ ਹੋਏ, ਡਾਇਰੈਕਟਰ- ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸਾਗਰ ਸੇਤੀਆ, ਆਈਏਐਸ (2017) ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਵਧੀਕ ਸਕੱਤਰ ਨੂੰ ਡਿਪਟੀ ਕਮਿਸ਼ਨਰ, ਮੋਗਾ ਨਿਯੁਕਤ ਕੀਤਾ ਗਿਆ ਹੈ। ਉਹ ਵਿਸ਼ੇਸ਼ ਸਾਰੰਗਲ, ਆਈਏਐਸ ਦੀ ਥਾਂ ਲੈਣਗੇ।
ਓਜਸਵੀ, ਆਈਏਐਸ (2020) ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਰੀਦਕੋਟ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਲੁਧਿਆਣਾ ਦਾ ਵਧੀਕ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਉਹ ਵਿਨੀਤ ਕੁਮਾਰ, ਪੀਸੀਐਸ ਦੀ ਥਾਂ ਲੈਣਗੇ।
ਅਮਰਿੰਦਰ ਸਿੰਘ ਮੱਲ੍ਹੀ, ਪੀ.ਸੀ.ਐਸ. (2016) ਡਿਪਟੀ ਸੈਕਟਰੀ, ਜਸਟਿਸ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਐਸ.ਏ.ਐਸ. ਨਗਰ ਦਾ ਵਧੀਕ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਉਹ ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ. ਦੀ ਥਾਂ ਲੈਣਗੇ।