Jalandhar

ਪੰਜਾਬ ‘ਚ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ, ਬੈਂਕ, ਦਫ਼ਤਰ, ਸਕੂਲ ਅਤੇ ਕਾਲਜ ਬੰਦ

ਪੰਜਾਬ ਵਿੱਚ 2 ਅਤੇ 3 ਅਕਤੂਬਰ (ਬੁੱਧਵਾਰ ਅਤੇ ਵੀਰਵਾਰ) ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗਾਂਧੀ ਜਯੰਤੀ ਬੁੱਧਵਾਰ ਨੂੰ ਹੈ ਤੇ ਮਹਾਰਾਜਾ ਅਗਰਸੇਨ ਜਯੰਤੀ ਤੇ ਨਵਰਾਤਰੀ ਕਲਸ਼-ਸਥਾਪਨਾ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦਿਨਾਂ ‘ਚ ਸਕੂਲ, ਬੈਂਕ ਅਤੇ ਦਫਤਰ ਬੰਦ ਰਹਿਣਗੇ। 

ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਉਹਾਰ ਆਉਂਦੇ ਹਨ ਜਿਸ ਵਿੱਚ ਦੁਰਗਾ ਅਸ਼ਟਮੀ, ਦੁਸਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ ਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਲ ਹਨ।

ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਮਹਾਰਾਜਾ ਅਗਰਸੇਨ ਜੈਅੰਤੀ ‘ਤੇ 3 ਅਕਤੂਬਰ ਨੂੰ ਪੰਜਾਬ ਅਤੇ ਰਾਜਸਥਾਨ ‘ਚ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ‘ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ।

Back to top button