IndiaPunjab

ਪੰਜਾਬ ‘ਚ NHAI ਦੇ ਠੇਕੇਦਾਰਾਂ ਨੂੰ ਮਿਲੀ ਜ਼ਿੰਦਾ ਸਾੜਨ ਦੀ ਧਮਕੀ ,DGP ਨੂੰ FIR ਦਰਜ ਕਰਨ ਦੇ ਹੁਕਮ

NHAI contractors in Punjab threatened to burn alive, DGP ordered to file FIR

ਪੰਜਾਬ ‘ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਠੇਕੇਦਾਰਾਂ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਥਿਤ ਧਮਕੀ ਦਿੱਲੀ, ਅੰਮ੍ਰਿਤਸਰ, ਜੰਮੂ ਕੱਟੜਾ ਐਕਸਪ੍ਰੈਸ ਤਿਆਰ ਕਰ ਰਹੇ ਠੇਕੇਦਾਰਾਂ ਨੂੰ ਮਿਲੀ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਅਤੇ ਲੁਧਿਆਣਾ ਦੇ ਸ਼ਰਾਰਤੀ ਅਨਸਰਾਂ ਨੇ ਦਿੱਲੀ-ਅੰਮ੍ਰਿਤਸਰ-ਜੰਮੂ ਕੱਟੜਾ ਕੱਟੜਾ ਐਕਸਪ੍ਰੈਸ ਦਾ ਨਿਰਮਾਣ ਕਰ ਰਹੇ NHAI ਠੇਕੇਦਾਰਾਂ ਨੂੰ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਕੰਮ ਕੀਤਾ ਤਾਂ ਉਹ ਉਨ੍ਹਾਂ ਨੂੰ ਜਿੰਦਾ ਸਾੜ ਦੇਣਗੇ। 

ਦਿੱਲੀ ਏਅਰਪੋਰਟ ਤੇ ਹੁਣ ਨਹੀਂ ਹੋਣਗੇ ਪੰਜਾਬੀ NRIs ਖੱਜਲ ਖ਼ੁਆਰ ! ਮਿਲਣਗੀਆਂ ਇਹ ਸਹੂਲਤਾਂ, CM ਮਾਨ ਵਲੋਂ ਉਦਘਾਟਨ

ਜਿਸ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ (NHAI) ਨੇ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਹੈ। ਇਹ ਸੂਚਨਾ ਮਿਲਦੇ ਹੀ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਡੀ.ਜੀ.ਪੀ ਗੌਰਵ ਯਾਦਵ ਨੂੰ ਤੁਰੰਤ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਠੇਕੇਦਾਰਾਂ ਦਾ ਦੋਸ਼ ਹੈ ਕਿ ਇਹ ਸਮੱਸਿਆ ਜਲੰਧਰ ਅਤੇ ਲੁਧਿਆਣਾ ਦੇ ਖੇਤਰਾਂ ਵਿੱਚ ਆ ਰਹੀ ਹੈ, ਜਿਸ ਦਾ ਕੁਝ ਉਨ੍ਹਾਂ ਨੇ ਜ਼ਿਕਰ ਵੀ ਕੀਤਾ ਹੈ। ਧਮਕੀਆਂ ਮਿਲਣ ਤੋਂ ਬਾਅਦ ਠੇਕੇਦਾਰਾਂ ਨੇ ਮਾਮਲੇ ਦੀ ਸੂਚਨਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਦਿੱਤੀ ਹੈ।

ਠੇਕੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ‘ਚ ਕਾਰਵਾਈ ਨਾ ਹੋਈ ਤਾਂ ਉਹ ਕੰਮ ਬੰਦ ਕਰ ਦੇਣਗੇ। 

Back to top button