PunjabPolitics

ਪੰਜਾਬ ਦਾ ਅੰਨਦਾਤਾ ਕੜਾਕੇ ਦੀ ਠੰਢ ’ਚ ਸੜਕਾਂ ’ਤੇ; ਕਿਸਾਨਾਂ ਵਲੋਂ ਟੋਲ ਪਲਾਜੇ, ਰੇਲ-ਬੱਸ ਸੇਵਾਵਾਂ ਠੱਪ, ਸੜਕਾਂ ਤੇ ਸਨਾਟਾ

Farmers block roads, railway tracks including these toll plazas

 ਜਲੰਧਰ / ਐਸ ਐਸ ਚਾਹਲ

ਪੰਜਾਬ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਬਜ਼ਾਰ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਹੈ। ਸਵੇਰ ਸਮੇਂ ਸਮਾਨ ਲਈ ਕੁੱਝ ਦੁਕਾਨਾਂ ਖੁੱਲ੍ਹੀਆਂ ਹਨ ਪਰ ਜ਼ਿਆਦਾਤਰ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਹੈ।

ਬਠਿੰਡਾ ਮਾਨਸਾ ਰੋਡ ਵੀ ਬੰਦ
ਕਿਸਾਨਾਂ ਨੇ ਥਰਮਲ ਪਲਾਂਟ ਨੇੜੇ ਬਠਿੰਡਾ ਮਾਨਸਾ ਰੋਡ ਵੀ ਬੰਦ ਕਰ ਦਿੱਤਾ ਹੈ। ਕਿਸਾਨਾਂ ਨੇ ਟਰੈਕਟਰ ਟਰਾਲੀਆਂ ਨੂੰ ਸੜਕ ਦੇ ਵਿਚਾਲੇ ਲਗਾ ਦਿੱਤਾ ਹੈ। ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਨਾਭਾ ਵਿੱਚ ਕਿਸਾਨਾਂ ਨੇ ਬੋੜਾ ਚੌਂਕ ਕੀਤਾ ਜਾਮ
ਨਾਭਾ ਵਿੱਚ BKU ਅਜ਼ਾਦ ਵੱਲੋਂ ਪੰਜਾਬ ਬੰਦ ਦੇ ਸੱਦੇ ਕਾਰਨ ਮੁੱਖ ਚੌਂਕ ਬੋੜਾ ਗੇਟ ਨੂੰ ਜਾਮ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਪੰਜਾਬ ਜੰਮੂ ਬਾਰਡਰ ਵੀ ਜਾਮ
ਕਿਸਾਨਾਂ ਨੇ ਪੰਜਾਬ ਜੰਮੂ ਬਾਰਡਰ ਨੂੰ ਵੀ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ ਮਾਧੋਪੁਰ ਬਾਰਡਰ ਤੇ ਧਰਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਬਾਰਡਰ ਰਾਹੀਂ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀ ਹੋ ਰਹੀ।

ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਜਾਮ
ਕਿਸਾਨਾਂ ਨੇ ਜਲੰਧਰ ਦੇ ਧੰਨੋਵਾਲੀ ਰੇਲਵੇ ਫਾਟਕ ਨੇੜੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਜਿਸ ਕਾਰਨ ਹਾਈਵੇਅ ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ।

ਪਟਵਾਰ ਯੂਨੀਅਨਾਂ ਨੇ ਵੀ ਪੰਜਾਬ ਬੰਦ ਦਾ ਕੀਤਾ ਸਮਰਥਨ
ਪੰਜਾਬ ਦੀਆਂ ਪਟਵਾਰ ਯੂਨੀਅਨਾਂ ਨੇ ਕਿਸਾਨਾਂ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ। ਜਿਸ ਤੋਂ ਬਾਅਦ ਕਿਸਾਨਾਂ ਦੇ ਸੱਦੇ ਮੁਤਾਬਿਕ ਪਟਵਾਰੀ ਦਫ਼ਤਰਾਂ ਵਿੱਚ ਕੰਮ ਨਹੀਂ ਕਰਨਗੇ।

ਕਿਸਾਨਾਂ ਨੇ ਰੋਕੀਆਂ ਰੇਲ ਪਟੜੀਆਂ
ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਉੱਪਰ ਧਰਨਾ ਲਗਾ ਦਿੱਤਾ ਹੈ। ਜਿਸ ਕਾਰਨ ਅੰਬਾਲਾ ਦਿੱਲੀ ਤੋਂ ਜਾਣ ਵਾਲੀਆਂ ਰੇਲਾਂ ਦਾ ਕੁਨੇਕਸ਼ਨ ਲੁਧਿਆਣਾ ਅੰਮ੍ਰਿਤਸਰ, ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲੋਂ ਟੁੱਟ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਤੱਕ 150 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।

ਗੋਲਡਨ ਗੇਟ ਨੂੰ ਵੀ ਕੀਤਾ ਗਿਆ ਬੰਦ
ਕਿਸਾਨਾਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਲੈਕੇ ਅੰਮ੍ਰਿਤਸਰ ਦੇ ਐਂਟਰੀ ਪੁਆਇੰਟ ਗੋਲਡਨ ਗੇਟ ਨੂੰ ਵੀ ਬੰਦ ਕਰ ਦਿੱਤਾ ਹੈ। ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਨੇ ਵੀ ਦੌਰਾ ਕੀਤਾ।

ਪਟਿਆਲਾ ਚ ਕਿਸਾਨਾਂ ਨੇ ਟੋਲ ਕੀਤਾ ਜਾਮ
ਪਟਿਆਲਾ ਵਿਖੇ ਕਿਸਾਨ ਸੜਕਾਂ ਉੱਪਰ ਉੱਤਰ ਆਏ ਨੇ ਕਿਸਾਨਾਂ ਨੇ ਧਰੇੜੀ ਜੱਟਾਂ ਸਥਿਤ ਟੋਲ ਪਲਾਜ਼ੇ ਨੂੰ ਜਾਮ ਕਰ ਦਿੱਤਾ ਹੈ। ਉੱਥੋਂ ਲੰਘਣ ਵਾਲੀਆਂ ਗੱਡੀਆਂ ਨੂੰ ਵਾਪਿਸ ਮੋੜਿਆ ਜਾ ਰਿਹਾ ਹੈ।

ਲੁਧਿਆਣਾ ਸਟੇਸ਼ਨ ਤੇ ਰੋਕੀਆਂ ਗਈਆਂ ਰੇਲਾਂ
ਪੰਜਾਬ ਬੰਦ ਕਾਰਨ ਉੱਤਰ ਰੇਲਵੇ ਨੇ ਜ਼ਿਆਦਾਤਰ ਰੇਲਾਂ ਨੂੰ ਲੁਧਿਆਣਾ ਜੰਕਸ਼ਨ ਉੱਪਰ ਰੋਕ ਦਿੱਤਾ ਹੈ। ਲੁਧਿਆਣਾ ਸਟੇਸ਼ਨ ਤੋਂ ਜਾਣ ਵਾਲੀਆਂ ਕਰੀਬ 80 ਰੇਲਾਂ ਪ੍ਰਭਾਵਿਤ ਹੋਈਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਖੁੱਜਲ ਖੁਆਰੀ ਹੋ ਰਹੀ ਹੈ।

ਹਰਿਆਣਾ ਪੁਲਿਸ ਵੀ ਅਲਰਟ
ਪੰਜਾਬ ਬੰਦ ਕਾਰਨ ਚੰਡੀਗੜ੍ਹ ਤੋਂ ਹਰਿਆਣਾ ਅਤੇ ਦਿੱਲੀ ਦਾ ਸਫਰ ਕਰਨਾ ਆਸਾਨ ਨਹੀਂ ਹੋਵੇਗਾ। ਬੰਦ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਚੰਡੀਗੜ੍ਹ ਆਉਣ-ਜਾਣ ਵਾਲੀ ਟਰੈਫਿਕ ਨੂੰ ਡਾਇਵਰਟ ਕਰ ਦਿੱਤਾ ਹੈ। ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਅੰਬਾਲਾ ਛਾਉਣੀ ਕੈਪੀਟਲ ਚੌਕ ਤੋਂ ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ, ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਜਾ ਸਕਣਗੇ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨ ਯਮੁਨਾਨਗਰ, ਰਾਦੌਰ, ਲਾਡਵਾ, ਇੰਦਰੀ, ਕਰਨਾਲ, ਪਾਣੀਪਤ, ਸੋਨੀਪਤ, ਪੰਚਕੂਲਾ, ਰਾਮਗੜ੍ਹ, ਬਰਵਾਲਾ, ਸ਼ਹਿਜ਼ਾਦਪੁਰ, ਮੁਲਾਣਾ, ਨੈਸ਼ਨਲ ਹਾਈਵੇਅ ਨੰਬਰ 344 ਰਾਹੀਂ ਦਿੱਲੀ ਜਾ ਸਕਣਗੇ।

ਮੋਹਾਲੀ ਪਟਿਆਲਾ ਰੋਡ ਜਾਮ
ਕਿਸਾਨਾਂ ਨੇ ਮੋਹਾਲੀ ਹਵਾਈ ਅੱਡੇ ਨੇੜੇ ਮੋਹਾਲੀ- ਪਟਿਆਲਾ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਇਹ ਜਾਮ IISER ਅਤੇ ਰੇਲਵੇ ਲਾਈਨ ਨੇੜੇ ਲਗਾਇਆ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।

ਅੰਮ੍ਰਿਤਸਰ ਦਾ ਭੰਡਾਰੀ ਪੁੱਲ ਜਾਮ
ਕਿਸਾਨਾਂ ਨੇ ਸਵੇਰ ਸਮੇਂ ਹੀ ਸੱਦੇ ਦੇ ਅਨੁਸਾਰ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਨੂੰ ਜਾਮ ਕਰ ਦਿੱਤਾ ਹੈ। ਮੌਕੇ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ।

ਅੰਦੋਲਨ ਨੂੰ ਕੂਚਲਣ ਦੀ ਤਿਆਰੀ ਚ ਸਰਕਾਰ- ਡੱਲੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਬਿਆਨ ਜਾਰੀ ਕੀਤਾ ਹੈ। ਕਿ ਸਰਕਾਰ ਕਿਸੇ ਵੀ ਵੇਲੇ ਵੱਡੀ ਫੋਰਸ ਲੈਕੇ ਅੰਦੋਲਨ ਨੂੰ ਕੂਚਲ ਸਕਦੀ ਹੈ। ਕਿਉਂਕਿ ਸੁਪਰੀਮ ਕੋਰਟ ਨੇ 31 ਦਸੰਬਰ (ਭਲਕੇ) ਤੋਂ ਪਹਿਲਾਂ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕੰਮ ਕਰ ਰਹੀ ਹੈ।

ਕਿਸ ਉੱਪਰ ਨਹੀਂ ਹੋਵੇਗਾ ਬੰਦ ਦਾ ਅਸਰ ?
ਮੈਡੀਕਲ ਸਹੂਲਤਾਂ (ਐਂਬੁਲੈਸ), ਵਿਆਹ ਵਾਲੀਆਂ ਗੱਡੀਆਂ, ਇੰਟਰਵਿਊ ਲਈ ਜਾਣ ਵਾਲੇ ਲੋਕ, ਏਅਰਪੋਰਟ ਜਾਣ ਵਾਲੇ ਲੋਕਾਂ ਤੇ ਅੱਜ ਦੇ ਪੰਜਾਬ ਬੰਦ ਦਾ ਅਸਰ ਨਹੀਂ ਹੋਵੇਗਾ।

ਕਿਸਾਨਾਂ ਨੂੰ ਮਿਲਿਆ ਕਿਸ ਕਿਸ ਦਾ ਸਾਥ ?
ਪੰਜਾਬ ਬੰਦ ਦੌਰਾਨ ਦੌਧੀ ਯੂਨੀਅਨ (ਘਰ ਘਰ ਦੁੱਧ ਪਾਉਣ ਵਾਲੇ ਅਤੇ ਸ਼ਹਿਰਾਂ ਵਿੱਚ ਦੁੱਧ ਵੇਚਣ ਵਾਲੇ), ਆਟੋ, ਟੈਕਸੀ ਯੂਨੀਅਨਾਂ, PRTC ਮੁਲਾਜ਼ਮ ਯੂਨੀਅਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ।

ਸਰਕਾਰੀ ਬੱਸਾਂ ਦਾ ਵੀ ਚੱਕਾ

 

  • ਪੰਜਾਬ ਤੋਂ ਚੱਲਣ ਵਾਲੀਆਂ ਕਈ ਟ੍ਰੇਨਾਂ ਬੰਦ
  • ਚੰਡੀਗੜ੍ਹ-ਦਿੱਲੀ ਸ਼ਤਾਬਦੀ ਵੀ ਕੀਤੀ ਗਈ ਬੰਦ
  • ਬੰਦ ਕਾਰਨ ਰੇਲਵੇ ਵਿਭਾਗ ਨੇ ਕਈ ਟ੍ਰੇਨਾਂ ਦੇ ਬਦਲੇ ਰੂਟ

Back to top button