Punjab
ਪੰਜਾਬ ਦੀ ਧੀ ਬਣੀ ਆਸਟ੍ਰੇਲੀਆ ‘ਚ ਪਹਿਲੀ ਮਹਿਲਾ ਸੰਸਦ ਮੈਂਬਰ, NRI ਸਭਾ ਪੰਜਾਬ ਮਹਿਲਾ ਪ੍ਰਧਾਨ ਨੇ ਦਿਤੀ ਵਧਾਈ
Punjab's daughter becomes Australia's first female MP Dr. Parvinder Kaur


NRI ਸਭਾ ਪੰਜਾਬ ਪ੍ਰਧਾਨ ਪਲਵਿੰਦਰ ਕੌਰ ਬੰਗਾ ਵਲੋਂ ਸੰਸਦ ਮੈਂਬਰ ਬਣੀ ਡਾ. ਪਰਵਿੰਦਰ ਕੌਰ ਨੇ ਦਿਤੀ ਵਧਾਈ
ਜਲੰਧਰ / ਐਸ ਐਸ ਚਾਹਲ

ਨਵਾਂਸ਼ਹਿਰ ਦੀ ਰਹਿਣ ਵਾਲੀ ਡਾ. ਪਰਵਿੰਦਰ ਕੌਰ ਨੇ ਆਸਟ੍ਰੇਲੀਆ ਵਿਚ ਪਹਿਲੀ ਪੰਜਾਬੀ ਮਹਿਲਾ ਸੰਸਦ ਮੈਂਬਰ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
PAU ਦੀ ਸਾਬਕਾ ਵਿਦਿਆਰਥਣ ਡਾ. ਪਰਵਿੰਦਰ ਕੌਰ ਪੱਛਮੀ ਆਸਟਰੇਲੀਆ ਦੇ ਪਾਰਲੀਮੈਂਟ ਦੀ ਪਹਿਲੀ ਪੰਜਾਬੀ ਮਹਿਲਾ ਮੈਂਬਰ ਵਜੋਂ ਡਾ. ਪਰਿਵੰਦਰ ਕੌਰ ਸਹੁੰ ਚੁੱਕੇਗੀ। PAU ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਡਾ. ਪਰਵਿੰਦਰ ਦੀ ਇਸ ਵੱਡੀ ਪ੍ਰਾਪਤੀ ‘ਤੇ ਵਧਾਈ ਦਿੱਤੀ ਤੇ ਅੱਗੋਂ ਵੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਐਨ ਆਰ ਆਈ ਸਭਾ ਪੰਜਾਬ ਦੀ ਪ੍ਰਧਾਨ ਪਲਵਿੰਦਰ ਕੌਰ ਬੰਗਾ ਵਲੋਂ ਆਸਟ੍ਰੇਲੀਆ ਵਿਚ ਪਹਿਲੀ ਪੰਜਾਬੀ ਮਹਿਲਾ ਸੰਸਦ ਮੈਂਬਰ ਬਣੀ ਡਾ. ਪਰਵਿੰਦਰ ਕੌਰ ਨੇ ਨੂੰ ਵਧਾਈ ਦਿਤੀ ਤੇ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
