PunjabPolitics

ਪੰਜਾਬ ਦੇ ਰਾਜਪਾਲ ਦੀ ਸਰਜੀਕਲ ਸਟਰਾਈਕ ਬਨਾਮ ਕਨੂੰਨ ਵਿਵਸਥਾ, ਪੜ੍ਹੋ ਵਿਸ਼ੇਸ਼ ਰਿਪੋਰਟ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣਾ ਚੌਥਾ ਸਰਹੱਦੀ ਦੌਰਾ ਕਰਕੇ ਸਰਹੱਦੀ ਪਿੰਡਾਂ ਦੇ ਸਰਪੰਚਾਂ ਤੇ ਪੰਚਾ ਆਦਿ ਨਾਲ ਵਿਸ਼ੇਸ਼ ਬੈਠਕਾਂ ਕਰਕੇ ਨਸ਼ਿਆਂ ਨੂੰ ਠੱਲ ਪਾਉਣ ਲਈ ਬਾਤ ਪਾਉਦਿਆ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਨਸ਼ਿਆਂ ਦੇ ਖਿਲ਼ਾਫ ਡੱਟ ਕੇ ਲੜਾਈ ਲੜ ਰਹੀ ਹੈ ਪਰ ਨਸ਼ੇ ਫਿਰ ਵੀ ਅਮਲਵੇਲ ਵਾਂਗ ਵੱਧ ਰਹੇ ਹਨ। ਬਾਅਦ ਵਿੱਚ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤੇ ਸਰਹੱਦ ਸੀਲ ਹੋਣ ਦੇ ਬਾਵਜੂਦ ਵੀ ਡਰੋਨ ਰਾਹੀ ਨਸ਼ਾ ਭੇਜਿਆ ਜਾ ਰਿਹਾ ਹੈ। ਸਾਡੇ ਸੁਚੇਤ ਜਵਾਨਾਂ ਨੇ ਕਈ ਡਰੋਨ ਫੁੰਡੇ ਵੀ ਹਨ ਪਰ ਫਿਰ ਵੀ ਪਾਕਿਸਤਾਨ ਪਰੌਕਸੀ ਵਾਰ ਕਰਨ ਤੋਂ ਬਾਜ਼ ਨਹੀ ਆ ਰਿਹਾ। ਇਸ ਸਮੇਂ ਰਾਜਪਾਲ ਨੇ ਕਿਹਾ ਕਿ ਉਹਨਾਂ ਦੀ ਨਿੱਜੀ ਰਾਇ ਹੈ ਕਿ ਜਿਸ ਤਰੀਕੇ ਨਾਲ ਕਸ਼ਮੀਰ ਵਿੱਚ ਭਾਰਤੀ ਹਵਾਈ ਸੈਨਾ ਨੇ ਸਰਜੀਕਲ ਸਟਰਾਈਕ ਕੀਤੀ ਉਸੇ ਤਰ੍ਹਾ ਪੰਜਾਬ ਵਿੱਚ ਵੀ ਕੀਤੀ ਜਾਣੀ ਚਾਹੀਦੀ ਹੈ ਜਿਸ ਤੋਂ ਸ਼ੰਕਾ ਪ੍ਰਗਟ ਹੁੰਦੀ ਹੈ ਕਿ ਭਾਜਪਾ ਦੇ ਇਸ਼ਾਰਿਆਂ ਤੇ ਰਾਜਪਾਲ ਦੇ ਸਰਹੱਦੀ ਦੌਰੇ ਪੰਜਾਬ ਵਿੱਚ ਕੋਈ ਸੁਖਾਂਵੇ ਨਹੀਂ ਹਨ ਤੇ ਭਾਜਪਾ ਪੰਜਾਬ ਸਰਹੱਦ ‘ਤੇ ਪਾਕਿਸਤਾਨ ਨਾਲ ਗੜਬੜ ਕਰਕੇ ਚੋਣ ਜਿੱਤਣਾ ਚਾਹੁੰਦੀ ਹੈ ਜਿਸ ਦਾ ਸਾਰੀਆਂ ਪਾਰਟੀਆਂ ਤੇ ਵਿਸ਼ੇਸ਼ ਕਰਕੇ ਕਿਸਾਨਾਂ ਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।ਰਾਜਪਾਲ ਸਾਬ ਨੂੰ ਸਾਡਾ ਸੁਝਾਅ ਹੈ ਕਿ ਉਹ ਪਾਕਿਸਤਾਨ ਨਾਲ ਸਰਜੀਕਲ ਸਟਰਾਈਕ ਕਰਨ ਦੀ ਬਜਾਏ ਪਹਿਲਾਂ ਪੰਜਾਬ ਵਿੱਚ ਵੱਧ ਰਹੀ ਗੁੰਡਾਗਰਦੀ ਨੂੰ ਰੋਕਣ ਲਈ ਸਰਜੀਕਲ ਸਟਕਾਈਕ ਵਰਗਾ ਕੋਈ ਫਾਰਮੂਲਾ ਤਿਆਰ ਕਰਨ। ਸਰਹੱਦੀ ਖੇਤਰ ਦੀ ਹੀ ਜੇਕਰ ਗੱਲ ਕਰ ਲਈ ਜਾਵੇ ਤਾਂ ਗੁਰੂਆਂ, ਪੀਰਾਂ, ਪੈਗੰਬਰਾਂ , ਭਗਤਾਂ, ਰਿਸ਼ੀਆਂ ਦੀ ਧਰਤੀ ਵਜੋਂ ਜਾਣੀ ਜਾਂਦੀ ਅੰਮ੍ਰਿਤਸਰ ਦੀ ਧਰਤੀ ‘ਤੇ ਵਾਪਰੀਆ ਦੋ ਘਟਨਾਵਾਂ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਰਾਜਪਾਲ ਸਾਬ ਨੂੰ ਜਾਣਕਾਰੀ ਮਿਲ ਜਾਵੇਗੀ ਕਿ ਹਾਲਾਤ ਕਿੰਨੇ ਅਣਸੁਖਾਵੇਂ ਹਨ।ਰਾਜਪਾਲ ਸਾਬ ਜੇਕਰ ਇਸ ਧਰਤੀ ਨੂੰ ਹੀ ਅਮਨ ਸ਼ਾਂਤੀ ਵਾਲੀ ਬਣਾ ਲੈਣ ਤਾਂ ਸਮਝ ਲਿਆ ਜਾਵੇਗਾ ਕਿ ਉਹਨਾਂ ਨੇ ਸਰਜੀਕਲ ਸਟਰਾਈਕ ਕਰ ਲਈ ਹੈ।
      ਅੰਮ੍ਰਿਤਸਰ ਵਿੱਚ ਪੁਲੀਸ ਮਹਿਕਮਾ ਇੰਨਾ ਕੁ ਆਪ ਹੁਦਰਾ ਹੋਇਆ ਪਿਆ ਹੈ ਕਿ ਅਕਸਰ ਹੀ ਚਰਚਾ ਵਿੱਚ ਰਹਿੰਦਾ ਹੈ ਅਤੇ ਪੁਲ਼ੀਸ ਕਨੂੰਨ ਵਿਵਸਥਾ ਬਣਾਈ ਰੱਖਣ ਦੀ ਕਾਰਵਾਈ ਨੂੰ ਬਣਾਏ ਰੱਖਣ ਦੀ ਬਜਾਏ ਐਕਸਾਈਜ਼ ਐਂਡ ਟੈਕਸਏਸ਼ਨ ਦਾ ਕੰਮ ਕਰਨ ਵਿੱਚ ਲੱਗੀ ਹੋਈ ਹੈ ਤੇ ਸੜਕਾਂ ਤੇ ਖੁਨ ਰੋਜ਼ ਡੁੱਲ ਰਿਹਾ ਹੈ।
ਪੁਲੀਸ ਨੇ ਵਿਦੇਸ਼ ਤੋਂ ਆਪਣੇ ਜਨਮ ਭੋਏ ਨੂੰ ਨਤਮਸਤਕ ਹੁੰਦਿਆ ਆਏ ਪਰਿਵਾਰ ਨੇ ਆਪਣੇ ਬੱਚਿਆਂ ਦੇ ਵਿਆਹ ਇਸ ਧਰਤੀ ਤੇ ਕਰਨ ਦਾ ਫੈਸਲਾ ਲਿਆ ਤਾਂ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ੳਹਨਾਂ ਦੇ ਬੱਚੇ ਆਪਣੀ ਮਾਂ ਭੂਮੀ ਨਾਲ ਜੁੜੇ ਰਹਿ ਸਕਣ। ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ‘ਚ 4 ਨਵੰਬਰ 2022 ਨੂੰ ਵਿਆਹ ਸਮਾਗਮ ਹੋਇਆ ਤੇ ਹੰਗਾਮਾ ਉਸ ਵੇਲੇ ਸ਼ੁਰੂ ਹੋ ਗਿਆ ਜਦੋਂ ਸ਼ਰਾਬ ਦੇ ਠੇਕੇਦਾਰਾਂ ਨੇ ਵਿਆਹ ਸਮਾਗਮ ਵਿੱਚ ਵਰਤਾਈ ਜਾ ਰਹੀ ਸ਼ਰਾਬ ਦੀਆਂ ਬੋਤਲਾ ਹੀ ਚੁੱਕਣੀਆ ਨਹੀ ਹੀ ਸ਼ੁਰੂ ਕਰ ਦਿੱਤੀਆਂ ਸਗੋ ਕੁੱਟਮਾਰ ਤੇ ਗਾਲ ਮੰਦਾ ਵੀ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲੇ ਇਹ ਸਭ ਕੁਝ ਵੇਖ ਕੇ ਹੈਰਾਨ ਸਨ ਕਿ ਇਹ ਕੀ ਹੋ ਰਿਹਾ ਹੈ? ਕਿਸੇ ਗੁੰਡਿਆ ਲੁਟੇਰਿਆ ਦੇ ਡਰ ਤੋਂ ਪਰਿਵਾਰ ਵਾਲਿਆਂ ਨੇ ਵੀ ਇਸ ਦਾ ਜਦੋਂ ਵਿਰੋਧ ਕੀਤਾ ਤਾਂ ਠੇਕੇਦਾਰ ਦੇ ਗੁੰਡਿਆ ਨੇ ਗੋਲੀ ਚਲਾ ਦਿੱਤੀ।ਐਨ ਆਰ ਆਈ ਪਰਿਵਾਰ ਵੱਲੋਂ ਦੋਸ਼ ਲਾਏ ਗਏ ਸਨ ਕਿ ਕੁਝ ਹਥਿਆਰਬੰਦ ਲੋਕਾਂ ਵੱਲੋਂ ਪੈਲਿਸ ਵਿਚ ਉਨ੍ਹਾਂ ਉਤੇ ਹਮਲਾ ਕਰ ਦਿੱਤਾ ਤੇ ਖੂਬ ਗੁੰਡਾਗਰਦੀ ਕੀਤੀ।ਮਾਮਲਾ ਸਿਰਫ ਇੰਨਾ ਸੀ ਕਿ ਉਹਨਾਂ ਨੇ ਸ਼ਰਾਬ ਦੀਆਂ ਪੇਟੀਆ ਲਾਗਲੇ ਠੇਕੇ ਤੋਂ ਲੈਣ ਦੀ ਬਜਾਏ ਰਣਜੀਤ ਐਵੇਨਿਊ ਦੇ ਠੇਕੇ ਤੋਂ ਬਿੱਲ ਕੱਟਾ ਕੇ ਖਰੀਦੀਆ ਸਨ।ਮਾਮਲਾ ਪੁਲੀਸ ਕੋਲ ਗਿਆ ਤਾਂ ਉਸ ਸਮੇਂ ਜਿਲ੍ਹਾ ਪੁਲ਼ਸਿ ਕਮਿਸ਼ਨਰ ਅਰੁਣਪਾਲ ਸਿੰਘ ਨੇ ਠੇਕੇਦਾਰ ਦੇ ਗੁੰਡਿਆ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਐਨ ਆਰ ਆਈ ਪਰਿਵਾਰ ‘ਤੇ ਹੀ ਪਰਚਾ ਠੋਕ ਦਿੱਤਾ ਤੇ ਦੋਸ਼ੀ ਵੀ ਪੀੜਤਾਂ ਨੁੰ ਹੀ ਬਣਾ ਦਿੱਤਾ।ਹਲਕਾ ਵਿਧਾਇਕ ਤੇ ਸਾਬਕਾ ਪੁਲ਼ਸਿ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਦੋਂ ਐਨ ਅਰ ਆਈ ਪਰਿਵਾਰ ਦੇ ਹੱਕ ਵਿੱਚ ਕਾਵਾਂਰੌਲੀ ਪਾਈ ਤਾਂ ਮਾਮਲਾ ਸਟੇਅ ਕਰ ਦਿੱਤਾ ਗਿਆ ਪਰ ਅੱਜ ਤੱਕ ਠੇਕੇਦਾਰ ਦੇ ਕਰਿੰਦਿਆ ਦੇ ਖਿਲਾਫ ਤਾਂ ਮਾਮੂਲੀ ਕਾਰਵਾਈ ਕੀਤੀ ਗਈ ਹੈ ਪਰ ਅਸਲ ਦੋਸ਼ੀਆਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ ਜਦ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਸਨ।ਐਨ ਆਰ ਆਈ ਮੰਤਰੀ ਜਿਸ ਦਾ ਸਾਰਾ ਅਮਰੀਕਾ ਦੀ ਨਾਗਰਿਕਤਾ ਹਾਸਲ ਕਰ ਚੁੱਕਾ ਹੈ ਵੱਲੋਂ ਕੌਈ ਵੀ ਸਾਰਥਕ ਕਾਰਵਾਈ ਨਹੀਂ ਕੀਤੀ ਗਈ।ਝਗੜਾ ਦੇ ਮਾਮਲਾ ਵੇਖ ਕੇ ਜਿਹਨਾਂ ਐਨ ਆਰ ਆਈ ਪਰਿਵਾਰਾਂ ਨੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਸਨ ਉਹ ਜ਼ਹਾਜਾਂ ਮਹਿੰਗੀਆ ਟਿਕਟਾਂ ਲੈ ਕੇ ਵਾਪਸ ਪਰਤ ਗਏ ਤੇ ਕਿਹਾ ਕਿ ਭਵਿੱਖ ਵਿੱਚ ਨਾ ਉਹ ਕਦੇ ਇਥੇ ਆਉਣਗੇ ਤੇ ਨਾ ਹੀ ਆਪਣੇ ਬੱਚਿਆਂ ਦੇ ਵਿਆਹ ਪੰਜਾਬ ਵਿੱਚ ਕਰਨਗੇ। ਪਰਿਵਾਰ ਵਾਲਿਆ ਨੇ ਆਖਿਆ ਸੀ ਉਹ ਅੱਗੇ ਤੋਂ ਕਦੇ ਪੰਜਾਬ ਨਹੀਂ ਆਉਣਗੇ ਤੇ ਆਪਣੇ ਬੱਚਿਆਂ ਨੂੰ ਵੀ ਕਦੇ ਆਉਣ ਲਈ ਨਹੀਂ ਆਖਣਗੇ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਈ ਸੀ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸ ਮੁਲਾਕਾਤ ਦੀ ਵੀਡੀਓ ਵੀ ਆਪਣੇ ਫੇਸਬੁਕ ਸਫੇ ਉਤੇ ਸਾਂਝੀ ਕੀਤੀ ਸੀ।ਵੀਡੀਓ ਸਾਂਝੀ ਕਰਦੇ ਹੋਏ ਲਿਿਖਆ ਹੈ, ”4 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ‘ਚ ਸ਼ਰਾਬ ਦੇ ਠੇਕੇਦਾਰ ਦੀ ਅਸਲੇ ਨਾਲ ਲੈਸ ਫੌਜ ਵੱਲੋਂ ਸ਼ਹਿਰ ਦੇ ਇੱਕ ਐਨ.ਆਰ.ਆਈ ਪਰਿਵਾਰ (ਰੰਧਾਵਾ ਪਰਿਵਾਰ) ਉੱਤੇ ਜਾਨਲੇਵਾ ਹਮਲਾ ਕੀਤਾ ਜਾਣਾ ਅਤੇ ਫ਼ਿਰ ਪੁਲਿਸ ਵੱਲੋਂ ਪੀੜਤ ਪਰਿਵਾਰ ਉੱਤੇ ਹੀ ਪਰਚਾ ਦਰਜ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ।”
ਪੀੜਤ ਪਰਿਵਾਰ ”ਕੰਵਰਦੀਪ ਸਿੰਘ ਰੰਧਾਵਾ (ਕੈਨੇਡਾ ਸਿਟੀਜ਼ਨ) ਅਤੇ ਉਨ੍ਹਾਂ ਦੇ ਭੈਣ ਜੀ ਜਸਕਿਰਨ ਕੌਰ (ਯੂ ਐਸ ਏ ਸਿਟੀਜ਼ਨ) ਨੂੰ ਸਥਾਨਕ ਲੀਡਰਸ਼ਿਪ ਸਮੇਤ ਉਨ੍ਹਾਂ ਦੇ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਕੇਵਲ ਇਸ ਵਧੀਕੀ ਖ਼ਿਲਾਫ਼ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ।
ਐਨ ਆਰ ਆਈ ਪਰਿਵਾਰ ਦੇ ਖਿਲਾਫ ਦਰਜ ਕੀਤਾ ਪਰਚਾ ਹਾਲੇ ਪਿੱਛਾ ਨਹੀਂ ਛੱਡ ਰਿਹਾ ਸੀ ਕਿ ਜਿਲ੍ਹਾ ਪੁਲੀਸ ਨੇ ਨਵਾਂ ਚੰਦ ਚਾੜ ਕੇ ਸ਼ਹਿਰ ਵਾਸੀਆਂ ਨੂੰ ਫਿਰ ਸਕਤੇ ਵਿੱਚ ਪਾ ਦਿੱਤਾ।ਪੁਲ਼ੀਸ ਨੇ ਬੀਤੇ ਦਿਨੀ ਸ਼ਹਿਰ ਦੀ ਪਾਸ਼ ਅਬਾਦੀ ਰਣਜੀਤ ਐਵੇਨਿਊ ਵਿਖੇ 2020 ਤੋਂ ਚੱਲ ਰਿਹਾ। ਹਾਪਰਜ ਰੈਸਟੋਰੈਂਟ ਵਿਖੇ ਪਹਿਲਾਂ ਨਾਬਾਲਗਾ ਨੂੰ ਇੱਕ ਸਾਜ਼ਿਸ਼ ਤਹਿਤ ਲਿਆਦਾ ਗਿਆ ਤੇ ਫਿਰ ਸ਼ਰਾਬ ਪਿਲਾਉਣ ਬਾਅਦ ਰਣਜੀਤ ਐਵੇਨਿਊ ਥਾਣਾ ਦੀ ਮੁੱਖੀ ਇੰਸਪੈਕਟਰ ਅਮਨਜੋਤ ਕੌਰ ਨੇ ਰੇਡ ਕੀਤਾ ਤੇ ਧਮਕੀਆ ਦੇਣੀਆਂ ਸ਼ੁਰੂ ਕਰ ਦਿੱਤੀਆ ਕਿ ਉਹਨਾਂ ਨੇ ਨਾਬਾਲਗਾਂ ਨੂੰ ਸ਼ਰਾਬ ਦੇ ਕੇ ਕਨੂੰਨ ਦੀ ਉਲੰਘਣਾ ਕੀਤੀ ਹੈ ਜਿਸ ਕਰਕੇ ਉਹਨਾਂ ਦੀ ਬਾਰ ਨੂੰ ਬੰਦ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਵੇਗਾ।ਇਸ ਬੀਬੀ ਨੇ ਕਿਹਾ ਕਿ ਉਹਨਾਂ ਕੋਲ ਤਾਂ ਬਾਰ ਦਾ ਲਾਈਸੰਸ ਹੀ ਨਹੀ ਹੈ। ਬਾਰ ਬੰਦ ਕਰਨ ਦੇ ਨਾਲ ਨਾਲ ਮੁਕੱਦਮਾ ਦਰਜ ਵੀ ਕੀਤਾ ਗਿਆ ਜਦ ਕਿ ਇਹ ਮਾਮਲਾ ਸਾਰਾ ਐਕਸਾਈਜ਼ ਵਿਭਾਗ ਦਾ ਬਣਦਾ ਸੀ।ਐਕਸਾਈਜ਼ ਵਿਭਾਗ ਕਹਿ ਰਿਹਾ ਹੈ ਕਿ ਹਾਪਰਜ਼ ਵਾਲਿਆ ਕੋਲ 2020 ਤੋਂ ਲਾਈਸੰਸ ਹੈ ਤੇ ਉਹ ਹਰ ਸਾਲ ਰਿਿਨਊ ਕਰਾ ਰਹੇ ਹਨ।ਹਾਪਰਜ਼ ਰੈਸਟੋਰੈਂਟ ਦੇ ਮਾਲਕਾ ਨੇ ਦੱਸਿਆ ਕਿ ਉਹ ਜੋ ਕੁਝ ਵੀ ਕਰ ਰਹੇ ਹਨ ਉਹ ਨਿਯਮਾਂ ਮੁਤਾਬਕ ਹੈ ਤੇ ਉਹਨਾਂ ਕੋਲ 2020 ਤੋਂ ਲੈ ਕੇ ਲਗਾਤਾਰ ਲਾਈਸੰਸ ਹਨ। ਹਾਪਰਜ਼ ਦੇ ਮਾਲਕ ਕਰੀਬ ਇੱਕ ਹਫਤਾ ਪਰਿਵਾਰ ਸਮੇਤ ਜਿਸ ਵਿੱਚ ਦੋਵੇਂ ਭਰਾ ਰਾਜਨਦੀਪ ਸਿੰਘ ਵੜੈਚ ਤੇ ਡਾ. ਮਨਜੋਤ ਸਿੰਘ , ਉਹਨਾ ਦੀ ਮਾਤਾ ਤੇ ਇੱਕ ਭਰਾ ਦੀ ਪਤਨੀ ਤੇ ਦੋ ਛੋਟੇ ਬੱਚੇ ਘਰੋਂ ਬਾਹਰ ਰਹੇ ਤੇ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਘਰ ਦੇ ਤਾਲੇ ਵੀ ਤੋੜ ਦਿੱਤੇ ਗਏ ਤੇ ਲੁੱਟਮਾਰ ਵੀ ਹੋ ਗਈ ਪਰ ਪੁਲ਼ੀਸ “ਖਾਮੋਸ਼, ਖਾਮੋਸ਼, ਖਾਮੋਸ਼” ਰਹੀ।
ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇੇ ਕਿਹਾ ਕਿ ਉਹ ਨਿੱਜੀ ਤੌਰ ਤੇ ਸ਼ਰਾਬ ਪੀਣ ਦੇ ਹੱਕ ਵਿੱਚ ਨਹੀ ਹਨ ਪਰ ਜਦੋਂ ਕੋਈ ਦੁਕਾਨਦਾਰ ਸਰਕਾਰ ਕੋਲੋ ਲਾਈਸੰਸ ਲੈ ਕੇ ਕਨੂੰਨ ਅਨੁਸਾਰ ਧੰਦਾ ਕਰਦਾ ਹੈ ਤਾਂ ਉਸ ਨੂੰ ਨਜ਼ਾਇਜ਼ ਪਰੇਸ਼ਾਨ ਕਰਨਾ ਕਨੂੰਨ ਦੀ ਉਲੰਘਣਾ ਹੈ।ਉਹਨਾਂ ਸਰਕਾਰ ਤੋਂ ਕਾਰਵਾਈ ਦੀ ਮੰਗ ਵੀ ਕਰਦਿਆ ਜਿਲ੍ਹਾ ਪੁਲੀਸ ਕਮਿਸ਼ਨਰ ਨੋਨਿਹਾਲ ਸਿੰਘ ‘ਤੇ ਵੀ ਕਈ ਪ੍ਰਕਾਰ ਦੇ ਸਵਾਲ ਉਠਾਏ।
ਵਿਧਾਇਕ ਵੱਲੋਂ ਨੋਟਿਸ ਲਏ ਜਾਣ ਤੋ ਬਾਅਦ ਪੰਜਾਬ ਦੇ ਮੁੱਖ ਮੰੱਤਰੀ ਭਗਵੰਤ ਸਿੰਘ ਮਾਨ ਤੇ ਐਕਸਾਈਜ਼ ਤੇ ਟੈਕਸਏਸ਼ਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੁਰੰਤ ਹਰਕਤ ਵਿੱਚ ਆਉਦਿਆ ਜਿਥੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਐਕਸ਼ਨ ਲੈਣ ਲਈ ਕਿਹਾ ਉਥੇ ਵਿੱਤ ਕਮਿਸ਼ਨਰ ਐਕਸਸ਼ਾਈਜ਼ ਐਂਡ ਟੈਕਸਏਸ਼ਨ ਵਿਕਾਸ ਪ੍ਰਤਾਪ ਸਿੰਘ  ਤੇ ਏ ਡੀ ਜੀ ਪੀ ਅਰਪਿੱਤ ਸ਼ੁਕਲਾ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।ਉਹਨਾਂ ਨੇ ਤੁਰੰਤ ਮੀਟਿੰਗ ਕਰਕੇ ਅੰਮ੍ਰਿਤਸਰ ਦੇ ਜਿਲ੍ਹਾ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਆਦੇਸ਼ ਦਿੱਤੇ ਕਿ ਪੁਲੀਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀ ਕਰੇਗੀ ਕਿਉਕਿ ਮਾਮਲਾ ਐਕਸਾਈਜ਼ ਵਿਭਾਗ ਦਾ ਬਣਦਾ ਹੈ।ਇਸ ਸਾਰੇ ਮਾਮਲੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਏ ਸੀ ਪੀ ਵਰਿੰਦਰ ਸਿੰਘ ਖੋਸਾ ਤੇ ਥਾਣਾ ਰਣਜੀਤ ਐਵੇਨਿਊ ਦੀ ਐਸ ਐਚ ਓ ਅਮਨਜੋਤ ਕੌਰ ਹਨ।ਜਿਲ੍ਹਾ ਪੂਲੀਸ ਨੇ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਵੀ ਆਪਣੀ ਕਾਰਵਾਈ ਜਾਰੀ ਰੱਖੀ ਤੇ ਇਸ ਵਾਰੀ ਹਾਪਰਜ਼ ਨਹੀ ਸਗੋ ਸ਼ਹਿਰ ਵਿੱਚ ਚੱਲਦੇ 95 ਦੇ ਕਰੀਬ ਢਾਬਿਆਂ ਤੇ ਰੈਸਟੋਰੈਟਾਂ ਦੀ ਲਿਸਟ ਐਕਸਾਈਜ਼ ਵਿਭਾਗ ਨੂੰ ਥਮਾ ਦਿੱਤੀ ਕਿ ਇਹ ਸਾਰੇ ਨਜਾਇਜ਼ ਚੱਲਦੇ ਹਨ ਤੇ ਇਹਨਾਂ ਦੀ ਜਾਣਕਾਰੀ ਦਿੱਤੀ ਜਾਵੇ। ਇਹਨਾਂ ਵਿੱਚ ਕਈ ਰੇਹੜੀ ‘ਤੇ ਆਂਡੇ ਲਗਾ ਕੇ ਵੀ ਆਪਣਾ ਪਰਿਵਾਰ ਪਾਲਣ ਵਾਲੇ ਗਰੀਬ ਲੋਕ ਵੀ ਸ਼ਾਮਲ ਹਨ।ਐਕਸਾਈਜ਼ ਵਿਭਾਗ ਨੇ ਜਦੋਂ ਜਵਾਬ ਦਿੱਤਾ ਕਿ ਬੀਅਰ ਬਾਰਾਂ ਕੋਲੋ ਲਾਈਸੰਸ ਹਨ ਤੇ ਬਾਕੀ ਢਾਬਿਆਂ ਤੇ ਰੇਹੜੀ ਵਾਲਿਆਂ ਨੂੰ ਲਾਈਸੰਸ ਦੀ ਲੋੜ ਨਹੀ ਹੈ।ਪਰ ਏ ਸੀ ਪੀ ਵਰਿੰਦਰ ਸਿੰਘ ਖੋਸਾ ਦਾ ਪਾਰਾ ਫਿਰ ਵੀ ਨਾ ਰੁਕਿਆ ਤੇ ਉਸ ਨੇ ਕਿਹਾ ਕਿ ਇਹ ਲੋਕ ਸ਼ਰਾਬ ਪਿਲਾਉਦੇ ਹਨ ਜਦ ਕਿ ਐਕਸਾਈਜ਼ ਵਿਭਾਗ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤਾਂ ਉਹ ਕਾਰਵਾਈ ਕਰਨਗੇ।
ਅੰਮ੍ਰਿਤਸਰ ਪ੍ਰਾਹੁਣਾਚਾਰੀ ਲਈ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਲੋਕਾਂ ਵਿੱਚ ਸੇਵਾ ਕਰਨ ਦੀ ਭਾਵਨਾ ਹੈ। ਫਿਰ ਸਰਕਾਰ ਨੂੰ ਸਭ ਤੋਂ ਵੱਧ ਰੈਵੇਨਿਊ ਸ਼ਰਾਬ ਤੋਂ ਹੀ ਆਉਦਾ ਹੈ।ਸਰਕਾਰ ਨੇ ਜਿਲ੍ਹਾ ਪੁਲੀਸ ਕਮਿਸ਼ਨਰ ਨੂੰ ਸਾਫ ਸਾਫ ਕਹਿ ਦਿੱਤਾ ਹੈ ਕਿ ਉਹ ਐਕਸਾਈਜ਼ ਮਾਮਲਿਆਂ ਵਿੱਚ ਦਖਲ ਅੰਦਾਜੀ ਬਿਲਕੁਲ ਬੰਦ ਕਰ ਦੇਣ।ਇਸ ਘਟਨਾ ਦੀ ਗਾਜ਼ ਹੁਣ ਐਸ ਐਚ ਅਮਨਜੋਤ ਕੌਰ ਤੇ ਏ ਸੀ ਪੀ ਵਰਿੰਦਰ ਸਿੰਘ ਖੋਸਾ ਤੇ ਕਿਸੇ ਵੇਲੇ ਵੀ ਡਿੱਗ ਸਕਦੀ ਹੈ।
ਲ਼ਉ ਜੀ ਹੁਣ ਅਗਲੀ ਘਟਨਾ ਜਗਰਉ ਸ਼ਹਿਰ ਨਾਲ ਜੁੜਦੀ ਮਿਲ ਰਹੀ ਜਿਥੋਂ ਦੀ ਵਿਧਾਇਕਾਂ ਸਰਵਜੀਤ ਕੌਰ ਮਾਣੂਕੇ ਨੂੰ ਜਦੋਂ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੇ ਚਰਚੇ ਸ਼ੁਰੂ ਹੰੁਦੇ ਹਨ ਤਾਂ ਉਹ ਕਿਸੇ ਕਿਸੇ ਵਿਵਾਦ ਵਿੱਚ ਫਸ ਜਾਂਦੀ ਹੈ।ਬੀਬੀ ਤੇ ਦੋਸ਼ ਲੱਗਦਾ ਹੈ ਕਿ ਕੈਨੇਡਾ ਦੇ ਐਨ ਆਰ ਆਈ ਵੱਲੋਂ ਉਹਨਾਂ ਦੇ ਘਰ ’ਤੇ ਗੈਰ ਕਾਨੂੰਨੀ ਤੌਰ ’ਤੇ ਕਬਜ਼ਾ ਕਰਨ ਦੀ ਕੀਤੀ ਸ਼ਿਕਾਇਤ ਪੁਲੀਸ ਨੂੰ ਮਾਣੂਕੇ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਦਿੱਤੀ ਗਈ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਜਾਏ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਨ ਅਤੇ ਵਿਧਾਇਕ ਖਿਲਾਫ ਕੇਸ ਦਰਜ ਕਰ ਕੇ ਗੈਰ ਕਾਨੂੰਨੀ ਕਾਬਜ਼ਕਾਰਾਂ ਤੋਂ ਘਰ ਖਾਲੀ ਕਰਵਾਉਣ ਦੇ, ਪੰਜਾਬ ਪੁਲਿਸ ਮਾਮਲੇ ਨੂੰ ਦੱਬ ਕੇ ਬੈਠੀ ਹੈ।
ਪੰਜਾਬ ਦੇ ਡੀ ਜੀ ਪੀ  ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਸ ਵਿੱਚ ਕਾਰਵਾਈ ਲਈ ਦੇਰੀ ਦਾ ਕਾਰਣ ਦੱਸਣ ਲਈ ਆਖਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਨ ਆਰ ਆਈ ਅਮਰਜੀਤ ਕੌਰ ਨੇ ਡੀ ਜੀ ਪੀ ਦੇ ਨਾਲ-ਨਾਲ ਐਨ ਆਰ ਆਈ ਮੰਤਰੀ ਦਾ ਵੀ ਕੁੰਡਾ ਖੜਕਾਇਆ ਸੀ ਪਰ ਹੁਣ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ।ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਨੂੰ ਐਨ ਆਰ ਆਈਜ਼ ਦੀ ਭਲਾਈ ਬਾਰੇ ਕੋਈ ਪਰਵਾਹ ਨਹੀਂ ਹੈ।ਸ੍ਰ ਬਾਦਲ ਨੇ ਡੀ ਜੀ ਪੀ ਨੂੰ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਐਨ ਆਰ ਆਈ ਨੂੰ ਇਨਸਾਫ ਮਿਲ ਸਕੇ।ਦੂਸਰੇ ਪਾਸੇ ਬੀਤੀ ਮਾਣੂਕੇ ਦਾ ਕਹਿਣਾ ਹੈ ਕਿ ਉਸ ਨੇ ਕੋਠੀ ਬਕਾਇਦਾ ਇਕਰਾਰਨਾਮਾ ਲ਼ਿਖ ਕੇ ਲਈ ਹੈ ਤੇ ਉਸਦਾ ਕੋਈ ਕਸੂਰ ਨਹੀ, ਪੁਲੀਸ ਤਫਤੀਸ਼ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਜ਼ਰੂਰ ਦਰਜ ਕਰੇ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣਾ ਚੌਥਾ ਸਰਹੱਦੀ ਦੌਰਾ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਹੱਦੀ ਖੇਤਰ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਸ਼ੂਕਦਾ ਵੱਗ ਰਿਹਾ ਹੈ ਅਤੇ ਨੌਜਵਾਨ ਨਸ਼ਿਆ ਦਾ ਸ਼ਿਕਾਰ ਹੋ ਰਹੇ ਹਨ ਪਰ ਨਾਲ ਹੀ ਪਾਕਿਸਤਾਨ ਨਾਲ ਸਰਜੀਕਲ ਸਟਰਾਈਕ ਕਰਨ ਦੀ ਦਿੱਤੇ ਨਿੱਜੀ ਬਿਆਨ ਨੇ ਸਰਹੱਦੀ ਖੇਤਰ ਦੇ ਲੋਕਾਂ ਦੇ ਕੰਨ ਖੜੇ ਕਰ ਦਿੱਤੇ ਹਨ।ਪੰਜਾਬ ਨੇ ਪਹਿਲਾਂ ਵੀ 1965 ਤੇ 1971 ਦੀਆਂ ਜੰਗਾਂ ਸਮੇਂ ਕਾਫੀ ਨੁਕਸਾਨ ਝੱਲਿਆ ਹੈ ਤੇ ਇਸ ਵਾਰੀ ਉਹ ਨੁਕਸਾਨ ਝੱਲਣ ਦਾ ਮਾਦਾ ਨਹੀ ਰੱਖਦੇ।ਲੋਕਾਂ ਵਿੱਚ ਇਹ ਵੀ ਸ਼ੰਕਾ ਪ੍ਰਗਟ ਹੋ ਰਹੀ ਹੈ ਕਿ ਪਿਛਲੀ ਵਾਰੀ ਕਸ਼ਮੀਰ ਬਾਰਡਰ ਤੇ ਕਾਰਵਾਈ ਕਰਕੇ ਭਾਜਪਾ ਨੇ ਚੋਣਾਂ ਜਿੱਤੀਆਂ ਸਨ ਤੇ ਇਸ ਵਾਰੀ ਪੰਜਾਬ ਦਾ ਬਾਰਡਰ ਖੋਹਲ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਆੜ ਹੇਠ ਚੋਣ ਜਿੱਤਣ ਦਾ ਮਨਸੂਬਾ ਤਿਆਰ ਕੀਤਾ ਜਾ ਰਿਹਾ ਹੈ।
ਪੰਜਾਬ ਰਾਜਪਾਲ ਜੇਕਰ ਆਪਣੇ ਸੀਨੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦਾ ਦਰਦ ਰੱਖਦੇ ਹਨ ਤਾਂ ਇਹ ਸੁਆਗਤਯੋਗ ਹੈ ਪਰ ਜੇਕਰ ਇਸ ਆੜ ਹੇਠ ਕੋਈ ਸਿਆਸਤ ਕਰਦੇ ਹਨ ਤਾਂ ਉਹ ਮੰਦਭਾਗਾ ਹੈ। ਰਾਜਪਾਲ ਸਾਬ ਜੇਕਰ ਸਰਜੀਕਲ ਸਟਕਾਈਕ ਕਰਨ ਦੀ ਬਾਤ ਪਾਉਦੇ ਹਨ ਤਾਂ ਉਹਨਾਂ ਨੂੰ ਪਹਿਲਾਂ ਉਪਰੋਕਤ ਤਿੰਨ ਘਟਨਾਵਾਂ ਨੂੰ ਕੇ ਅੰਦਰੂਨੀ ਸਰਜੀਕਲ ਸਟਰਾਈਕ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਕਨੂੰਨ ਵਿਵਸਥਾ ਬਹਾਲ ਹੋ ਸਕੇ।ਪੰਜਾਬ ਦੇਸ਼ ਦੀ ਖੜਗ ਭੁੱਜਾ ਹੈ ਤੇ ਇਸ ਦੇ ਚੰਗੇ ਮੰਦੇ ਹਾਲਾਤਾਂ ਦਾ ਸਾਰੇ ਦੇਸ਼ ਤੇ ਅਸਰ ਪੈਦਾ ਹੈ।ਇਸ ਲਈ ਰਾਜਪਾਲ ਸਾਬ ਨੂੰ ਪਹਿਲਾਂ ਪੰਜਾਬ ਦੀ ਕਂਨੂੰਨ ਵਿਵਸਥਾ ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਤਾਂ ਕਿ ਐਨ ਆਰ ਆਈ ਬੇਖੌਂਫ ਹੋ ਕੇ ਆ ਜਾ ਸਕਣ ਤੇ ਪੰਜਾਬ ਨੂੰ ਖੁਸਹਾਲ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ।ਖੁਦਾ ਹਾਫਿਜ਼!
 
Press Correspondent
Jasbir Singh Patti
Contact 09356024684

Leave a Reply

Your email address will not be published.

Back to top button