Punjab
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ DC, ADC ਤੇ SDM, SP ਅਤੇ 210 ਡੀਐੱਸਪੀ ਬਦਲੇ, ਦੇਖੋ ਲਿਸਟ
New DC posted in 4 districts of Punjab
ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 4 ਜ਼ਿਲ੍ਹਿਆਂ ਵਿਚ ਨਵੇਂ ਡੀ.ਸੀ ਤਾਇਨਾਤ ਕੀਤੇ ਗਏ ਹਨ ਤੇ 20 ਪੀਸੀਐੱਸ (PCS Transfers) ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਹੈ। ਇਹ ਹੁਕਮ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਹਨ। ਲਿਸਟ ਵਿਚ ਪੰਜ ਐੱਸਡੀਐੱਮ ਵੀ ਸ਼ਾਮਲ ਹਨ।ਰਾਜੇਸ਼ ਤ੍ਰਿਪਾਠੀ ਸ੍ਰੀ ਮੁਕਤਸਰ, ਕੁਲਵੰਤ ਸਿੰਘ ਡੀਸੀ ਮਾਨਸਾ, ਵਿਸ਼ੇਸ਼ ਸਾਰੰਗਲ ਡੀਸੀ ਮੋਗਾ ਅਤੇ ਉਮਾ ਸ਼ੰਕਰ ਡੀਸੀ ਗੁਰਦਾਸਪੁਰ ਤਾਇਨਾਤ ਕੀਤੇ ਗਏ ਹਨ।
ਵੇਖੋ ਲਿਸਟ…
ਇਹ ਵੀ ਪੜ੍ਹੋ
ਅਜ਼ਾਦੀ ਦਿਹਾੜੇ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਅੰਦਰ ਵੀ ਹਲਚਲ ਵੇਖਣ ਨੂੰ ਮਿਲੀ ਹੈ। ਪੁਲਿਸ ਮਹਿਕਮੇ ਅੰਦਰ ਇਸ ਸਾਲ ਦਾ ਸਭ ਤੋਂ ਵੱਡੇ ਫੇਰਬਦਲ ਵੇਖਣ ਨੂੰ ਮਿਲਿਆ ਹੈ। ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਉੱਤੇ ਕੀਤੇ ਗਏ ਤਬਾਦਲਿਆਂ ਵਿੱਚ ਜਿੱਥੇ 210 ਡੀਐੱਸਪੀ ਰੈਂਕ ਦੇ ਅਧਿਕਾਰੀ ਤਬਦੀਲ ਕੀਤੇ ਗਏ ਹਨ ਉੱਥੇ ਹੀ 9 ਐੱਸਪੀਆਂ ਨੂੰ ਵੀ ਇੱਧਰੋਂ-ਉੱਧਰ ਬਦਲਿਆ ਗਿਆ ਹੈ, ਇਨ੍ਹਾਂ ਤਬਾਦਲਿਆਂ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।