ਭੋਗਪੁਰ ਨੇੜਲੇ ਪਿੰਡ ਚੋਂ 5 ਗੈਂਗਸਟਰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫਤਾਰ, ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਤਾਰ

ਪੰਜਾਬ ਪੁਲਿਸ ਨੇ ਭੋਗਪੁਰ ਨੇੜਲੇ ਪਿੰਡ ਚੱਕ ਝੰਡੂ ਵਿਚ ਗੰਨੇ ਦੇ ਕਮਾਧ ਵਿਚੋਂ 5 ਗੈਂਗਸਟਰ ਗ੍ਰਿਫਤਾਰ ਕਰ ਲਏ ਹਨ। 6 ਘੰਟੇ ਚੱਲੇ ਸਰਚ ਅਪਰੇਸ਼ਨ ਵਿਚ ਪੁਲਿਸ ਨੇ ਡਰੋਨ ਦੀ ਮਦਦ ਨਾਲ ਇਹਨਾਂ ਗੈਂਗਸਟਰਾਂ ਦਾ ਪਤਾ ਲਾਇਆ ਤੇ ਪਹਿਲਾਂ ਦੋ ਗੈਂਗਸਟਰ ਫੜੇ ਤੇ ਬਾਅਦ ਵਿਚ ਦੋ ਹੋਰ ਗੈਂਗਸਟਰ ਗ੍ਰਿਫਤਾਰ ਕਰ ਲਏ। ਇਹਨਾਂ ਕੋਲੋਂ ਆਧੁਨਿਕ ਹਥਿਆਰ ਵੀ ਬਰਾਮਦ ਹੋਏ ਹਨ।ਐਸਐਸਪੀ ਦਿਹਾਤੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਨਵਾਂ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਤਾਰ ਜੁੜੇ ਹਨ।
ਜਲੰਧਰ ‘ਚ ਸਵੇਰੇ 5 ਵਜੇ ਭੋਗਪੁਰ ਦੇ ਪਿੰਡ ਚੱਕ ਜੰਡੂ ‘ਚ ਦਿੱਲੀ ਪੁਲਸ ਨੇ ਛਾਪੇਮਾਰੀ ਕੀਤੀ ਹੈ। ਪੁਲਿਸ ਨੂੰ ਇੱਥੇ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਸੀ। ਪਿੰਡ ਦੇ ਪੈਟਰੋਲ ਪੰਪ ‘ਚ ਬੰਦ ਪਈ ਕੋਠੀ ‘ਚੋਂ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਪਿੰਡ ਦੇ ਖੇਤਾਂ ਵਿੱਚ 3 ਤੋਂ 4 ਹੋਰ ਗੈਂਗਸਟਰ ਲੁਕੇ ਹੋਏ ਹਨ। ਪੂਰੇ ਪਿੰਡ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਸਾਂਝੇ ਤੌਰ ‘ਤੇ ਕਾਰਵਾਈ ਕਰ ਰਹੀ ਹੈ।ਹਾਲਾਂਕਿ ਕਿਸੇ ਵੀ ਪੱਖ ਤੋਂ ਗੋਲੀਬਾਰੀ ਨਹੀਂ ਹੋਈ। ਇਹ ਗੈਂਗਸਟਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦਿੱਲੀ ਆਇਆ ਹੈ। ਹਾਲਾਂਕਿ ਇਸ ਸਬੰਧ ਵਿਚ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।