ਪੰਜਾਬ ‘ਚ ਗਨ ਕਲਚਰ ਵੱਧਣ ਤੋਂ ਬਾਅਦ ਲੋਕ ਧੜਾਧੜ ਹਥਿਆਰ ਰੱਖਣ ਦੇ ਲਾਇਸੰਸ ਲਈ ਅਪਲਾਈ ਕਰ ਰਹੇ ਹਨ। ਪਹਿਲਾਂ ਇੱਕ ਲਾਇਸੰਸ ਲੈ ਕੇ 3 ਹਥਿਆਰ ਰੱਖੇ ਜਾ ਸਕਦੇ ਸਨ ਪਰ ਦਸੰਬਰ 2020 ‘ਚ ਇੱਕ ਲਾਇਸੰਸ ‘ਤੇ ਸਿਰਫ 2 ਹਥਿਆਰ ਰੱਖਣ ਦਾ ਕਾਨੂੰਨ ਬਣਾਇਆ ਗਿਆ।
ਪੰਜਾਬ ਚ ਆਮ ਲੋਕਾਂ ਕੋਲ ਪਏ ਹਥਿਆਰਾਂ ਦੀ ਗੱਲ ਕਰੀਏ ਤਾਂ ਹਲਾਤ ਅਜੀਬੋ-ਗਰੀਬ ਹਨ। ਸੂਬੇ ‘ਚ ਪੁਲਿਸ ਦੀ ਗਿਣਤੀ ਕਰੀਬ 80 ਹਜ਼ਾਰ ਹੈ। ਪੁਲਿਸ ਫੋਰਸ ਕੋਲ ਹਥਿਆਰ ਵੀ 80 ਹਜ਼ਾਰ ਦੇ ਕਰੀਬ ਹਨ ਪਰ ਆਮ ਲੋਕਾਂ ਕੋਲ ਹਥਿਆਰ 4 ਲੱਖ ਤੋਂ ਵੱਧ ਹਨ। ਨਵੰਬਰ 2022 ਤੱਕ ਦੇ ਡਾਟਾ ਮੁਤਾਬਿਕ ਲੋਕਾਂ ਕੋਲ 4.02 ਲੱਖ ਐਕਟਿਵ ਆਰਮਜ਼ ਲਾਇਸੰਸ ਸਨ। ਇਸ ਮੁਤਾਬਿਕ ਜੇਕਰ ਕਈਆਂ ਕੋਲ ਇੱਕ ਲਾਇਸੰਸ ਉੱਤੇ 2 ਹਥਿਆਰ ਹਨ ਤਾਂ ਇਹ ਗਿਣਤੀ ਹੋਰ ਵੱਧ ਜਾਵੇਗੀ।
ਕਿਸ ਜ਼ਿਲੇ ‘ਚ ਕਿੰਨੇ ਲਾਇਸੰਸ
ਪੰਜਾਬ ਦੇ 6 ਜ਼ਿਲਿਆਂ ਦੇ ਲੋਕਾਂ ਕੋਲ ਕਰੀਬ 40 ਫੀਸਦੀ ਲਾਇਸੰਸ ਹਨ। ਸੱਭ ਤੋਂ ਅੱਗੇ ਸ੍ਰੀ ਮੁਕਤਸਰ ਸਾਹਿਬ ਹੈ। ਦੂਜੇ ਨੰਬਰ ‘ਤੇ ਸੰਗਰੂਰ ਹੈ। ਇਸ ਤੋਂ ਬਾਅਦ ਹੁਸ਼ਿਆਰਪੁਰ, ਫਿਰੋਜ਼ਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਦਾ ਨੰਬਰ ਆਉਂਦਾ ਹੈ। ਬਾਕੀ ਜਿਲਿਆਂ ਦੇ ਲੋਕਾਂ ਕੋਲ 60 ਫੀਸਦੀ ਲਾਇਸੰਸ ਹਨ।