
ਜਾਅਲੀ ਸਰਟੀਫਿਕੇ ਦੇ ਕੇ ਪੰਜਾਬੀ ਪੁਲਿਸ ਵਿਚ ਸਿਪਾਹੀ ਭਰਤੀ ਹੋਏ ਨੌਜਵਾਨ ਖਿਲਾਫ ਥਾਣਾ ਪਾਤੜਾਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਐਸਡੀਐਮ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ‘ਤੇ ਸਿਪਾਹੀ ਸੰਜੀਤ ਕੁਮਾਰ ਵਾਸੀ ਸ਼ੁਤਰਾਣਾ ਖਿਲਾਫ ਮਾਮਲਾ ਦਰਜ ਹੋਇਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਪੱਛੜੀ ਜਾਤੀ ਨਾਲ ਸਬੰਧਤ ਹੈ ਪਰ ਉਸਨੇ ਪੁਲਿਸ ਵਿਚ ਭਰਤੀ ਹੋਣ ਲਈ ਸ਼ਡਿਊਲ ਕਾਸਟ ਦਾ ਜਾਅਲੀ ਸਰਟੀਫਿਕੇਟ ਜਮਾਂ ਕਰਵਾਇਆ ਸੀ।
ਇਸ ਸਰਟੀਫਿਕੇਟ ਦੇ ਅਧਾਰ ’ਤੇ ਸੰਜੀਤ ਕੁਮਾਰ ਨੇ ਸਾਲ 2014 ਵਿਚ ਪੰਜਾਬ ਪੁਲਿਸ ਵਿਚ ਬਤੌਤ ਸਿਪਾਹੀ ਨੌਕਰੀ ਹਾਸਿਲ ਕੀਤੀ ਸੀ।