
ਪੰਜਾਬ ਪੁਲਿਸ ’ਚ ਏਆਈਜੀ ਤਾਇਨਾਤ ਨਰੇਸ਼ ਡੋਗਰਾ ਦੇ ਪੁੱਤਰ ਅਨੀਸ਼ ਡੋਗਰਾ ਦੀ ਕੈਨੇਡਾ ਪੁਲਿਸ ’ਚ ਚੋਣ ਹੋਈ ਹੈ। ਪੁੱਤਰ ਦੇ ਕੈਨੇਡਾ ਪੁਲਿਸ ’ਚ ਚੋਣ ਹੋਣ ਤੋਂ ਬਾਅਦ ਪਿਤਾ ਨਰੇਸ਼ ਡੁੋਗਰਾ ਬਹੁਤ ਖੁਸ਼ ਹਨ ਅਤੇ ਉਨ੍ਹ੍ਰਾਂ ਨੂੰ ਸਵੇਰ ਤੋਂ ਲੋਕ ਵਧਾਈਆਂ ਦੇ ਰਹੇ ਹਨ। ਨਰੇਸ਼ ਡੋਗਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦਾ ਹੀ ਨਹੀਂ ਬਲਕਿ ਦੇਸ਼ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਆਪਣੇ ਪੁੱਤਰ ਦੀ ਇਸ ਪ੍ਰਾਪਤੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸਿੱਖਿਆ ਅਤੇ ਦਿਖਾਏ ਗਏ ਮਾਰਗ ’ਤੇ ਚੱਲਦਿਆਂ ਆਪਣੇ ਤਜਰਬੇ ਨਾਲ ਅਨੀਸ਼ ਡੋਗਰਾ ਨੇ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਦੇਸ਼ ਲਈ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਅ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਪੁੱਤਰ ਕੈਨੇਡਾ ’ਚ ਡਿਊਟੀ ਨਿਭਾਏਗਾ।