ਜਲੰਧਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਰਿਟਾਇਰਡ ਪੁਲਿਸ ਇੰਸਪੈਕਟਰ ਦਾ ਮੁੰਡਾ ਹੀ ਨਸ਼ਾ ਸਮੱਗਲਿੰਗ ਵਿਚ ਲਿਪਤ ਨਿਕਲਿਆ।
ਜਾਣਕਾਰੀ ਅਨੁਸਾਰ ਇੰਸਪੈਕਟਰ ਸੁਰਿੰਦਰ ਧੋਗੜੀ ਤੇ ਕ੍ਰਾਈਮ ਬ੍ਰਾਂਚ ਦੇ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਜੰਡੂ ਸਿੰਘਾ ਤੋਂ ਕਪੂਰ ਪਿੰਡ ਨੂੰ ਜਾਂਦੇ ਹੋਏ ਰਸਤੇ ਉਤੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਨੌਜਵਾਨ ਸ਼ਾਹਬਾਜ਼ ਉਰਫ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਨਿਊ ਫਤਿਹਗੜ੍ਹ ਥਾਣਾ ਮਾਡਲ ਟਾਊਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 210 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ।