
ਪੰਜਾਬ ਸਰਕਾਰ ਨੇ ਵੀਰਵਾਰ ਨੂੰ 2 ਐਸਐਸਪੀ ਸਣੇ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਵਿੱਚ SBS ਨਗਰ ਦੇ SSP ਅਖਿਲ ਚੌਧਰੀ ਦਾ ਤਬਾਦਲਾ ਕਰਕੇ ਚੰਡੀਗੜ੍ਹ ਸੀਪੀਓ ਵਿੱਚ ਏਆਈਜੀ ਪਰਸਨਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਅਹੁਦੇ ‘ਤੇ ਆਈਪੀਐਸ ਗੌਰਵ ਤੂਰਾ ਤਾਇਨਾਤ ਸਨ। ਉਨ੍ਹਾਂ ਦੀ ਚੰਡੀਗੜ੍ਹ ਸੀਪੀਓ ਵਿੱਚ ਏਆਈਜੀ ਪ੍ਰੋਵੀਜ਼ਨਿੰਗ ਵਜੋਂ ਤਾਇਨਾਤੀ ਵਜੋਂ ਹੋਈ ਹੈ।
ਇਸੇ ਤਰ੍ਹਾਂ ਲੁਧਿਆਣਾ ਦੇ ਏਡੀਸੀਪੀ-2 ਸੁਹੇਲ ਕਾਸਿਮ ਮੀਰ ਨੂੰ ਲੁਧਿਆਣਾ ਦਾ ਡੀਸੀਪੀ ਸਿਟੀ ਲਾਇਆ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਦੀ ਏ.ਡੀ.ਸੀ.ਪੀ.-2 ਡਾ. ਪ੍ਰਗਿਆ ਜੈਨ ਨੂੰ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਲੁਧਿਆਣਾ ਦੇ ਏਡੀਸੀਪੀ-1 ਮਹਿਤਾਬ ਸਿੰਘ ਨੂੰ ਐਸਬੀਐਸ ਨਗਰ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੋਸਟਿੰਗ ਅਖਿਲ ਚੌਧਰੀ ਦੇ ਜਾਣ ਤੋਂ ਬਾਅਦ ਮਿਲੀ ਹੈ।
ਦੂਜੇ ਪਾਸੇ ਲੁਧਿਆਣਾ ਦੇ DCP ਟ੍ਰੈਫਿਕ ਦਾ ਐਡਿਸ਼ਨਲ ਚਾਰਜ ਸੰਭਾਲਣ ਵਾਲੇ ਚੰਡੀਗੜ੍ਹ PAP ਦੀ 82ਵੀਂ ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਵਰਿੰਦਰ ਸਿੰਘ ਬਰਾੜ ਨੂੰ ਫਾਜ਼ਿਲਕਾ ਦਾ SSP ਬਣਾਇਆ ਗਿਆ ਹੈ। ਇਥੇ ਪਹਿਲਾਂ PPS ਮਨਜੀਤ ਸਿੰਘ ਦੀ ਤਾਇਨਾਤੀ ਸੀ। ਉਨ੍ਹਾਂ ਨੂੰ ਇਥੋਂ ਟਰਾਂਸਫਰ ਕਰਕੇ ਪਟਿਆਲਾ, ਬਹਾਦੁਰਗੜ੍ਹ ਵਿੱਚ SOG ਦੇ ਕਮਾਂਡੈਂਟ ਦੀ ਪੋਸਟ ਮਿਲੀ ਹੈ।