Punjab

ਗੱਡੀਆਂ ਦੀ ਸਿੱਧੀ ਟੱਕਰ ‘ਚ, ਪੰਜਾਬ ਪੁਲਿਸ ਦੇ ACP ਅਤੇ ਉਸ ਦੇ ਗਨਮੈਨ ਦੀ ਦਰਦਨਾਕ ਮੌਤ

ACP of Punjab Police and his gunman have tragically died in a road accident

ਪੰਜਾਬ ਪੁਲਿਸ ਦੇ ਏਸੀਪੀ ਅਤੇ ਉਸ ਦੇ ਗਨਮੈਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਮਿਰਤਕ ਏਸੀਪੀ ਦੀ ਪਹਿਚਾਣ ਸੰਦੀਪ ਸਿੰਘ ਅਤੇ ਗਨਮੈਨ ਪਰਮ ਜੋਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਰਾਤ 1 ਵਜੇ ਦੇ ਕਰੀਬ ਏਸੀਪੀ ਫੋਰਚੂਨਰ ਗੱਡੀ ਵਿੱਚ ਜਾ ਰਹੇ ਸੀ ਅਤੇ ਸਾਹਮਣੇ ਆ ਰਹੀ ਤੇ ਤੇਜ ਰਫਤਾਰ ਕਾਰ ਪੀਓ ਗੱਡੀ ਵਿੱਚ ਟੱਕਰ ਹੋਈ,ਟੱਕਰ ਇੰਨੀ ਜ਼ਬਰਦਸਤ ਸੀ ਕਿ ਫੋਰਚੂਨਰ ਗੱਡੀ ਨੂੰ ਮੌਕੇ ਤੇ ਅੱਗ ਲੱਗ ਗਈ ਅਤੇ ਦੋਨਾਂ ਦੀ ਮੌਤ ਹੋ ਗਈ। ਏਸੀਪੀ ਲੁਧਿਆਣਾ ਵਿੱਚ ਤਨਾਤ ਸਨ।

ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚੂਨਰ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਵੀ ਮਦਦ ਲਈ ਅਤੇ ਬੜੀ ਮੁਸ਼ਕਿਲ ਗੱਡੀ ਵਿੱਚੋਂ ਕੱਢ ਕੇ ਗੰਭੀਰ ਹਾਲਤ ਵਿੱਚ ਜਖਮੀ ਪੁਲਿਸ ਅਧਿਕਾਰੀ ਉਨਾਂ ਦੇ ਗਨਮੈਨ ਅਤੇ ਡਰਾਈਵਰ ਨੂੰ ਸਮਰਾਲਾ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਡਾਕਟਰਾਂ ਨੇ ਏਸੀਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਸਮਰਾਲਾ ਦੇ ਐਸਐਚ ਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਮੌਕੇ ਤੇ ਤੁਰੰਤ ਪਹੁੰਚ ਗਏ ਸਨ ਅਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਅਧਿਕਾਰੀ ਸੰਦੀਪ ਸਿੰਘ ਅਤੇ ਉਹਨਾਂ ਦੇ ਗੰਨਮੈਨ ਨੂੰ ਬਾਹਰ ਕੱਢਣ ਵਿੱਚ ਭਾਰੀ ਮਸ਼ੱਕਤ ਕਰਨੀ ਪਈ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਭਰਪੂਰ ਕੋਸ਼ਿਸ਼ ਕੀਤੀ ਗਈ ਪ੍ਰੰਤੂ ਏਸੀਪੀ ਸੰਦੀਪ ਸਿੰਘ ਅਤੇ ਉਨਾਂ ਦੇ ਗਨਮੈਨ ਦੀ ਜਾਨ ਬਚਾਈ ਨਾ ਜਾ ਸਕੀ।

Back to top button