
ਤਰਨਤਾਰਨ ‘ਚ ਪੰਜਾਬ ਪੁਲਿਸ ‘ਚ ਤਾਇਨਾਤ ਏਐਸਆਈ ਦੀ ਸਰਵਿਸ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ ਕਾਰਨ ਉਸ ਦੇ ਜਵਾਨ ਪੁੱਤ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਥਾਣੇਦਾਰ ਡਿਊਟੀ ਉਤੇ ਜਾਣ ਲਈ ਤਿਆਰ ਹੋ ਰਿਹਾ ਸੀ, ਇਸ ਦੌਰਾਨ ਉਸ ਦਾ ਰਿਵਾਲਵਰ ਹੇਠਾ ਡਿੱਗਿਆ ਅਤੇ ਗੋਲ਼ੀ ਚੱਲ ਗਈ। ਗੋਲ਼ੀ ਉਸੇ ਕਮਰੇ ਵਿਚ ਬੈੱਡ ਉਤੇ ਬੈਠੇ ਉਸ ਦੇ ਪੁੱਤਰ ਦੇ ਜਾ ਵੱਜੀ। ਜਿਸ ਕਾਰਨ ਉਸ ਦੀ ਮੌਤ ਹੋ ਗਈ।