Jalandhar

ਪੰਜਾਬ ਪੁਲੀਸ ਦਾ ਨਕਲੀ ਅਫ਼ਸਰ ਬਣ ਕਰੋੜ੍ਹਾਂ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼

ਮੁਕੇਰੀਆਂ ਪੁਲਸ ਨੇ ਭੋਲੇ ਭਾਲੇ ਨੌਜਵਾਨਾ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਕਰੀਬ 30-35 ਨੌਜਵਾਨਾ ਨਾਲ 2 ਕਰੋੜ 58 ਲੱਖ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਨਕਲੀ ਪੁਲਸ ਅਫਸਰ ਬਣ ਕੇ ਕਰਦੇ ਸੀ ਠੱਗੀਆਂ ।

 ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ. ਮੁਕੇਰੀਆਂ ਨੇ ਦੱਸਿਆ ਕਿ ਇਹ ਗਰੋਹ ਦਾ ਸਰਗਨਾ ਬਲਵਿੰਦਰ ਸਿੰਘ ਵਾਸੀ ਡੇਰਾ ਸੌਦਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਜੋ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਅਤੇ ਰੋਹਿਤ ਕੁਮਾਰ ਉਰਫ ਬਲਵੰਤ ਸਿੰਘ ਗਿੱਲ ਵਾਸੀ ਸਹਾਏਪੁਰ ਥਾਣਾ ਡਵੀਜਨ ਨੰਬਰ 07 ਜਲੰਧਰ ਜਿਲਾ ਜਲੰਧਰ ਜੋ ਆਪਣੇ ਆਪ ਨੂੰ ਵਿਜੀਲੈਂਸ ਦਾ ਡੀ.ਐਸ.ਪੀ ਦੱਸਦਾ ਹੈ। ਇਸ ਗਰੋਹ ਦੇ ਹੋਰ ਮੈਂਬਰ ਹਰਜੀਤ ਸਿੰਘ ਵਾਸੀ ਸਹਾਏਪੁਰ ਥਾਣਾ ਬਲੋਵਾਲ ਜਿਲਾ ਹੁਸ਼ਿਆਰਪੁਰ ਅਤੇ ਬਲਵੀਰ ਸਿੰਘ ਉਰਫ ਸ਼ੀਵਾ ਵਾਸੀ ਦੋਵਾ ਕਲੋਨੀ ਥਾਣਾ ਮੁਕੇਰੀਆ ਜੋ ਵੀ ਆਪਣੇ ਆਪ ਨੂੰ ਮੁਲਾਜਮ ਦੱਸਦੇ ਸਨ ਨੂੰ ਮੁਕੇਰੀਆਂ ਪੁਲਸ ਨੇ ਗ੍ਰਿਫਤਾਰ ਕੀਤਾ। ਇਸ ਗਰੋਹ ਵੱਲੋ ਮੁਕੇਰੀਆ ਇਲਾਕੇ ਦੇ ਕਰੀਬ ਤਿੰਨ ਦਰਜਨ ਨੋਜਵਾਨਾ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਕਰਾਉਣ ਦੇ ਨਾਮ ਤੇ ਕਰੀਬ 2 ਕਰੋੜ 58 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਗਰੋਹ ਵੱਲੋਂ ਭੋਲੇ ਭਾਲੇ ਨੌਜਵਾਨਾ ਨੂੰ ਪੰਜਾਬ ਪੁਲਿਸ ਦੇ ਸਿਪਾਹੀ ਰੈਂਕ ਦੇ ਜਾਅਲੀ ਆਈ.ਡੀ ਕਾਰਡ ਅਤੇ ਜੁਆਨਿੰਗ ਲੈਟਰ ਬਣਾ ਕੇ ਪੁਲਿਸ ਦੀਆਂ ਵਰਦੀਆਂ ਪਵਾ ਕੇ ਆਰਮੀ ਦੀ ਦੁਸ਼ਹਿਰਾ ਗਰਾਉਡ ਜਲੰਧਰ ਅਤੇ ਅੰਮ੍ਰਿਤਸਰ ਅਤੇ ਫਿਲੋਰ ਕਿਰਾਏ ਦੇ ਕਮਰੇ ਲੈ ਕੇ ਟਰੇਨਿੰਗ ਕਰਵਾਉਂਦੇ ਸਨ ਅਤੇ ਉਹਨਾ ਦੇ ਬੈਕ ਦੇ ਅਕਾਉਟ ਖੁੱਲਵਾ ਕੇ ਉਸ ਵਿੱਚ 2-3 ਮਹੀਨੇ ਦੀ ਤਨਖਾਹ 8 ਤੋਂ 10 ਹਜਾਰ ਰੁਪਏ ਪਾਉਂਦੇ ਸਨ ਇਸ ਗਰੋਹ ਨੂੰ ਕਾਬੂ ਕੀਤਾ

Leave a Reply

Your email address will not be published.

Back to top button