
ਪੰਜਾਬ ਪ੍ਰੈਸ ਕਲੱਬ ਚੋਣਾਂ ਲਈ ਪੱਤਰਕਾਰਾਂ ਦੀ ਵੱਡੀ ਸੰਸਥਾ ਦੇ 5 ਮੈਬਰਾਂ ਨੇ ਭਰੇ ਨਾਮਜਦਗੀ ਪੱਤਰ
ਜਲੰਧਰ/ ਸੰਨੀ –
ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਲੋਕਤੰਤਰ ਦੀ ਬਹਾਲੀ ਲਈ 10 ਦਸੰਬਰ ਨੂੰ ਚੋਣਾਂ ਕਰਵਾਈਆਂ ਜਾ ਰਹੀਆਂ ਹਨ । ਇਸ ਸੰਬੰਧ ‘ਚ ਪੰਜਾਬ ਦੇ ਪੱਤਰਕਾਰ ਭਾਈਚਾਰੇ ਦੀ ਸਭ ਤੋਂ ਵੱਡੀ ਸੰਸਥਾ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਅਹੁਦੇਦਾਰਾਂ ਨੇ ਹਿਸਾ ਲਿਆ. ਇਸ ਮੌਕੇ ਸਰਬਸੰਮਤੀ ਨਾਲ ਸੰਸਥਾ ਵਲੋਂ ਆਪਣੇ ਪੱਤਰਕਾਰਾਂ ਦੀ ਯੋਗਤਾ ਅਤੇ ਤਜਰਬੇ ਨੂੰ ਦੇਖਦਿਆਂ ਪੰਜਾਬ ਪ੍ਰੈਸ ਕਲੱਬ ਜਲੰਧਰ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਵੱਖ ਵੱਖ ਅਹੁਦਿਆਂ ‘ਤੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ. ਜਿਸ ਵਿਚ ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਬਸਰਾ ਨੇ ਸੀਨੀਅਰ ਮੀਤ ਪ੍ਰਧਾਨ , ਗੁਰਪ੍ਰੀਤ ਸਿੰਘ ਪਾਪੀ ਨੇ ਮੀਤ ਪ੍ਰਧਾਨ , ਪੁਸ਼ਪਿੰਦਰ ਕੌਰ ਨੇ ਮੀਤ ਪ੍ਰਧਾਨ ( ਔਰਤ ) ਨਰਿੰਦਰ ਗੁਪਤਾ ਨੇ ਜੁਆਇੰਟ ਸਕੱਤਰ , ਸੁਮਿਤ ਮਹਿੰਦਰੂ ਨੇ ਖਜਾਨਚੀ ਲਈ ਨਾਮਜਦਗੀ ਪੱਤਰ ਦਾਖਲ ਕਰਵਾਏ।
ਇਸ ਸਮੇਂ ਚੋਣ ਲੜਨ ਵਾਲੇ ਪੱਤਰਕਾਰਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਪੱਤਰਕਾਰਾਂ ਦੇ ਸੁਝਾਵਾਂ ਅਤੇ ਹਦਾਇਤਾਂ ਤੋਂ ਬਾਅਦ ਹੀ ਵੱਖ ਵੱਖ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਉਨਾਂ ਕਿਹਾ ਕਿ ਨਾਮਜ਼ਦਗੀ ਉਨ੍ਹਾਂ ਪੱਤਰਕਾਰ ਵੀਰਾਂ-ਭੈਣਾਂ ਨੂੰ ਸਮਰਪਿਤ ਹੈ ਜੋ ਪੱਤਰਕਾਰੀ ਖੇਤਰ ਵਿੱਚ ਸਖ਼ਤ ਮਿਹਨਤ ਕਰਦੇ ਹਨ। ਅਸੀਂ ਹਮੇਸ਼ਾ ਅਜਿਹੇ ਪੱਤਰਕਾਰਾਂ ਦੇ ਹੱਕਾਂ ਲਈ ਲੜਦੇ ਆਏ ਹਾਂ, ਲੜਦੇ ਰਹਾਂਗੇ।