
ਮੀਡੀਆ ਕਲੱਬ ਰਜਿ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ
ਜਲੰਧਰ /ਐਸ ਐਸ ਚਾਹਲ
ਜਲੰਧਰ ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ‘ਤੇ ਹਮਲਾ ਹੋਇਆ ਹੈ। ਹਮਲਾਵਰ ਪੱਤਰਕਾਰ ਰਾਜੇਸ਼ ਥਾਪਾ ‘ਤੇ ਮਾਮਲਾ ਨਿਪਟਾਉਣ ਲਈ ਦਬਾਅ ਪਾ ਰਹੇ ਸਨ, ਜਿਸ ਨੂੰ ਰਾਜੇਸ਼ ਥਾਪਾ ਨੇ ਇਨਕਾਰ ਕਰ ਦਿੱਤਾ।
ਪੱਤਰਕਾਰ ਰਾਜੇਸ਼ ਥਾਪਾ ਨੇ ਦੱਸਿਆ ਕਿ ਰਿਧਮ ਸ਼ਰਮਾ ਨਾਂ ਦਾ ਵਿਅਕਤੀ ਕਿਸੇ ਮਾਮਲੇ ਨੂੰ ਲੈ ਕੇ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਿਹਾ ਸੀ। ਅੱਜ ਸ਼ਾਮ ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਰਿਧੀਮ ਸ਼ਰਮਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਰਾਜੇਸ਼ ਥਾਪਾ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੀਡੀਆ ਕਲੱਬ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜਨਰਲ ਸਕੱਤਰ ਮਹਾਬੀਰ ਸੇਠ ਅਤੇ ਚੇਅਰਮੈਨ ਅਮਨ ਮਹਿਰਾ ਨੇ ਪੱਤਰਕਾਰ ਰਾਜੇਸ਼ ਥਾਪਾ ’ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਪੁਲੀਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।