
ਔਰਤਾਂ ਲਈ ਮੁਫ਼ਤ ਸਫ਼ਰ ਦੀ ਸਕੀਮ ਹੁਣ ਪੰਜਾਬ ਰੋਡਵੇਜ਼ ‘ਤੇ ਵੀ ਭਾਰੂ ਪੈ ਰਹੀ ਹੈ। ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਪੰਜਾਬ ਰੋਡਵੇਜ਼ ਹੁਣ ਆਪਣੀਆਂ 150 ਬੱਸਾਂ ਵੀ ਚਲਾਉਣ ਤੋਂ ਅਸਮਰੱਥ ਹੈ। ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀਆਂ 150 ਦੇ ਕਰੀਬ ਬੱਸਾਂ ਨੂੰ ਪਾਸ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਰੂਟ ’ਤੇ ਬੱਸਾਂ ਚਲਾਉਣਾ ਸੰਭਵ ਨਹੀਂ ਹੈ।ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਰੋਡਵੇਜ਼ ਹੁਣ ਰੋਡ ਟੈਕਸ ਅਦਾ ਕਰਨ ਤੋਂ ਅਸਮਰਥ ਹੈ, ਜਿਸ ਕਾਰਨ ਪਾਸਿੰਗ ਬੰਦ ਹੋ ਗਈ ਹੈ ਅਤੇ ਬੱਸਾਂ ਵਰਕਸ਼ਾਪ ਵਿੱਚ ਫਸ ਗਈਆਂ ਹਨ।
ਇਹਨਾਂ ਬੱਸਾਂ ਦਾ ਟੈਕਸ ਨਹੀਂ ਹੋ ਪਾਇਆ ਅਦਾ :
ਮੁਕਤਸਰ ਡਿਪੂ – 40 ਬੱਸਾਂ
ਮੋਗਾ ਡਿਪੂ – 20 ਬੱਸਾਂ
ਪੱਟੀ ਡਿਪੂ – 23 ਬੱਸਾਂ
ਫ਼ਿਰੋਜ਼ਪੁਰ ਡਿਪੂ – 15 ਬੱਸਾਂ
ਲੁਧਿਆਣਾ ਡਿਪੂ – 20 ਬੱਸਾਂ
ਬਟਾਲਾ ਡਿਪੂ – 12 ਬੱਸਾਂ
ਅੰਮ੍ਰਿਤਸਰ -1 – 2 ਬੱਸਾਂ
ਜਲੰਧਰ -1 – 2 ਬੱਸਾਂ
ਜਲੰਧਰ-2 – 1 ਬੱਸ
ਜਗਰਾਓਂ ਡਿਪੂ – 3 ਬੱਸਾਂ
ਪੰਜਾਬ ਰੋਡਵੇਜ਼ ਦੇ ਡਿਪੂ ਜਨਰਲ ਮੈਨੇਜਰ (ਜੀ.ਐਮ.) ਇਸ ਸਬੰਧੀ ਮੁੱਖ ਦਫ਼ਤਰ ਨੂੰ ਲਗਾਤਾਰ ਸੂਚਿਤ ਕਰ ਰਹੇ ਹਨ। ਇਸ ਦੇ ਬਾਵਜੂਦ ਪਾਸ ਹੋਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।