Jalandhar

ਪੰਜਾਬ ਰੋਡਵੇਜ, PRTC ਕਰਮਚਾਰੀਆਂ ਵਲੋਂ ਐਲਾਨ, ਕੱਲ੍ਹ ਬੱਸ ਸਟੈਂਡ ਰਹਿਣਗੇ ਬੰਦ

Bus stands will remain closed tomorrow, Punjab Roadways employees announce

ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕਰਮਚਾਰੀ ਯੂਨੀਅਨ ਨੇ ਇੱਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਇਸ ਕਾਰਨ ਉਨ੍ਹਾਂ ਨੇ ਹੁਣ ਕੱਲ੍ਹ ਯਾਨੀ ਬੁਧਵਾਰ ਨੂੰ ਬੱਸ ਸਟੈਂਡ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਬੱਸ ਡਰਾਈਵਰ ਤੇ ਕਨੰਡਰਟਰ ਕਰਮਚਾਰੀ ਮੰਗਾਂ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼, ਪਨਬਸ ਤੇ ਪੀ.ਆਰ.ਟੀ.ਸੀ. ਕਰਮਚਾਰੀ ਯੂਨੀਅਨ ਨੇ ਕਰਮਚਾਰੀਆਂ ਦੇ ਖਾਤਿਆਂ ‘ਚ ਅੱਧੀ ਤਨਖਾਹ ਜਮ੍ਹਾਂ ਹੋਣ ‘ਤੇ ਵਿਭਾਗ ਪ੍ਰਤੀ ਗੁੱਸਾ ਪ੍ਰਗਟ ਕੀਤਾ ਹੈ। ਕਰਮਚਾਰੀਆਂ ਦੀ ਮੰਗ ਹੈ ਕਿ ਇਸ ਮਹੀਨੇ ਕਰਮਚਾਰੀਆਂ ਨੂੰ ਆਪਣੇ ਬੱਚਿਆਂ ਦੀਆਂ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ। ਇਸ ਵਿੱਚ ਉਨ੍ਹਾਂ ਦਾ ਸਕੂਲਾਂ ਵਿੱਚ ਦਾਖਲਾ ਵੀ ਸ਼ਾਮਲ ਹੈ ਤੇ ਪੂਰੇ ਸਾਲ ਲਈ ਕਣਕ ਖਰੀਦਣੀ ਪਵੇਗੀ, ਪਰ ਸਰਕਾਰ ਤੋਂ ਲਗਭਗ 600 ਕਰੋੜ ਰੁਪਏ ਦੀ ਰਕਮ ਨਾ ਮਿਲਣ ਕਾਰਨ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। ਸਰਕਾਰ ਨੇ ਲਗਭਗ 6 ਮਹੀਨਿਆਂ ਤੋਂ ਪੈਸੇ ਜਾਰੀ ਨਹੀਂ ਕੀਤੇ ਹਨ।

Back to top button