India

ਪੰਜਾਬ ਵਿੱਚ ਅੱਜ ਰਾਤ ਤੋਂ ਬਦਲੇਗਾ ਮੌਸਮ, 2 ਦਿਨ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿੱਚ ਅੱਜ ਰਾਤ ਤੋਂ ਬਦਲੇਗਾ ਮੌਸਮ, 2 ਦਿਨ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਵਿੱਚ ਅਸਮਾਨ ਸਾਫ਼ ਰਹਿਣ ਵਾਲਾ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਜਿਸ ਕਾਰਨ ਸੂਰਜ ਚਮਕੇਗਾ ਅਤੇ ਤਾਪਮਾਨ ਵਧੇਗਾ। ਪਰ ਇੱਕ ਚੱਕਰਵਾਤੀ ਸਰਕੂਲੇਸ਼ਨ ਈਰਾਨ ਵਿੱਚ ਸਰਗਰਮ ਹੈ, ਦੂਜਾ ਪਾਕਿਸਤਾਨ ਵਿੱਚ ਅਤੇ ਤੀਜਾ ਸਰਕੂਲੇਸ਼ਨ ਪੱਛਮੀ ਬੰਗਾਲ ਵਿੱਚ ਸਰਗਰਮ ਹੈ। ਜਿਸ ਕਾਰਨ ਕੱਲ੍ਹ ਯਾਨੀ ਮੰਗਲਵਾਰ ਤੋਂ ਇੱਕ ਨਵਾਂ ਵੈਸਟਰਨ ਡਿਸਟਰਬਨ ਸਰਗਰਮ ਹੋ ਰਿਹਾ ਹੈ। ਜਿਸ ਤੋਂ ਬਾਅਦ, ਪਹਾੜੀ ਇਲਾਕਿਆਂ ਤੋਂ ਇਲਾਵਾ, ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਮੌਸਮ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਣਗੇ।

ਗੁਆਂਢੀ ਰਾਜਾਂ ਵਿੱਚ ਬਦਲਾਅ

ਮੌਸਮ ਵਿਭਾਗ ਦੇ ਮੁਤਾਬਕ, 25 ਫਰਵਰੀ ਤੋਂ ਇੱਕ ਨਵਾਂ ਵੈਸਟਰਨ ਡਿਸਟਰਬਨ ਸਰਗਰਮ ਹੋ ਰਿਹਾ ਹੈ। ਜਿਸ ਤੋਂ ਬਾਅਦ ਗੁਆਂਢੀ ਰਾਜਾਂ ਵਿੱਚ ਬਦਲਾਅ ਦੇਖਣ ਨੂੰ ਮਿਲਣਗੇ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਜੰਮੂ-ਕਸ਼ਮੀਰ ਵਿੱਚ 25 ਤੋਂ 28 ਫਰਵਰੀ, ਹਿਮਾਚਲ ਪ੍ਰਦੇਸ਼ ਵਿੱਚ 26 ਤੋਂ 28 ਫਰਵਰੀ ਅਤੇ ਉੱਤਰਾਖੰਡ ਵਿੱਚ 27-28 ਫਰਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਵੈਸਟਰਨ ਡਿਸਟਰਬਨ ਦਾ ਪ੍ਰਭਾਵ

ਇਸ ਵੈਸਟਰਨ ਡਿਸਟਰਬਨ ਦਾ ਪ੍ਰਭਾਵ 26-27 ਫਰਵਰੀ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਿਖਾਈ ਦੇਵੇਗਾ। ਇਨ੍ਹਾਂ ਦੋਵਾਂ ਦਿਨਾਂ ਵਿੱਚ ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Back to top button