ਪੰਜਾਬ ਵਿੱਚ ਇਸ ਲਈ ਚਲਾਇਆ ਗਿਆ CASO ਅਪਰੇਸ਼ਨ, ਜਾਣੋ ਵਜ੍ਹਾ
CASO operation conducted in Punjab for this, know the reason
ਪੰਜਾਬ ਭਰ ਦੇ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਕਾਸੋ ਅਪਰੇਸ਼ਨ ਦੇ ਤਹਿਤ ਸੀਨੀਅਰ ਅਫਸਰਾਂ ਵੱਲੋਂ ਪਬਲਿਕ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ, ਤਸਵੀਰਾਂ ਲੁਧਿਆਣਾ, ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੇ ਅੰਮ੍ਰਿਤਸਰ ਤੋਂ ਵੀ ਸਾਹਮਣੇ ਆਈਆਂ। ਇਹ ਸਪੈਸ਼ਲ ਮੁੰਹਿਮ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਉਲੀਕੀ ਗਈ ਜਿਸ ਦੇ ਚੱਲਦੇ ਤੜਕਸਾਰ ਤੋਂ ਹੀ ਪੰਜਾਬ ਪੁਲਿਸ ਵਲੋਂ ਲਿਸਟਾਂ ਦੇ ਹਿਸਾਬ ਨਾਲ ਚੈਕਿੰਗ ਕੀਤੀ ਗਈ।
ਲੁਧਿਆਣਾ ਵਿੱਚ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਪਹੁੰਚੀ ਜਿਨ੍ਹਾਂ ਦੀ ਅਗਵਾਈ ਵਿੱਚ ਅੱਜ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਹੋਰ ਪੁਲਿਸ ਸੀਨੀਅਰ ਅਫਸਰਾਂ ਦੇ ਨਾਲ ਪੂਰੀ ਪੁਲਿਸ ਫੋਰਸ ਮੌਜੂਦ ਰਹੀ। ਇਸ ਦੌਰਾਨ ਬਸ ਸਟੈਂਡ ਤੇ ਹਰ ਇੱਕ ਸ਼ੱਕੀ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਬੈਗ ਆਦਿ ਵੀ ਫਰੋਲੇ ਗਏ। ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਫਿਰ ਬੱਸ ਸਟੈਂਡ ਦੀ ਪਾਰਕਿੰਗ ਵਿੱਚ ਖੜੇ ਵਾਹਨ ਪੁਲਿਸ ਵੱਲੋਂ ਚੈੱਕ ਕੀਤੇ ਗਏ ਅਤੇ ਉਨ੍ਹਾਂ ਦੀ ਜਾਂਚ ਪੜਤਾਲ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਭਰ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੀਨੀਅਰ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਹਨ। ਉਹਨਾਂ ਕਿਹਾ ਕਿ ਪੁਲਿਸ ਫੋਰਸ ਲਿਮਿਟਿਡ ਹੈ ਅਤੇ ਪੰਚਾਇਤੀ ਚੋਣਾਂ ਵਿੱਚ ਵੀ ਉਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ। ਇਸ ਕਰਕੇ ਅਸੀਂ ਅੱਜ ਲੁਧਿਆਣਾ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਹੈ। ਉਹਨਾਂ ਕਿਹਾ ਕਿ ਮਾੜੇ ਅਨਸਰਾਂ ਦੇ ਖਿਲਾਫ ਇਹ ਮੁੰਹਿਮ ਹੈ