Punjab

ਪੰਜਾਬ ਵਿੱਚ ਸਮੁੱਚਾ ਵਕੀਲ ਭਾਈਚਾਰਾ ਅੱਜ ਹੜਤਾਲ ’ਤੇ

Entire legal community in Punjab on strike today

ਪੰਜਾਬ ਵਿੱਚ ਸਮੁੱਚਾ ਵਕੀਲ ਭਾਈਚਾਰਾ ਹੜਤਾਲ ’ਤੇ ਹੈ। ਫ਼ਤਹਿਗੜ੍ਹ ਸਾਹਿਬ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਸਖ਼ਤ ਕਾਰਵਾਈ ਨਾ ਕਰਨ ’ਤੇ ਵਕੀਲਾਂ ਵਿੱਚ ਰੋਸ ਹੈ। ਖੰਨਾ ‘ਚ ਪਿਛਲੇ 25 ਦਿਨਾਂ ਤੋਂ ਵਕੀਲ ਹੜਤਾਲ ‘ਤੇ ਹਨ ਅਤੇ ਹੁਣ ਅੱਜ 16 ਜਨਵਰੀ ਨੂੰ ਪੂਰੇ ਪੰਜਾਬ ‘ਚ ਵਕੀਲ ਕੰਮ ਤੋਂ ਦੂਰ ਰਹਿਣਗੇ।

PSEB ਵੱਲੋਂ ਇਨ੍ਹਾਂ ਵਿਦਿਆਰਥੀਆ ਲਈ ਪ੍ਰੀਖਿਆ ‘ਚ ਨਾ ਸ਼ਾਮਲ ਹੋਣ ਦੇ ਨਿਰਦੇਸ਼ ਜਾਰੀ

ਘਟਨਾ ਫਤਿਹਗੜ੍ਹ ਸਾਹਿਬ ਦੀ ਹੈ,ਦੋਸ਼ ਹੈ ਕਿ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ਹਸਨ ਸਿੰਘ ‘ਤੇ ਸਥਾਨਕ ਵਿਧਾਇਕ ਗੈਰੀ ਵਡਿੰਗ ਦੇ ਭਰਾ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਸੀ।ਇਹ ਵੀ ਦੋਸ਼ ਹੈ ਕਿ ਹਮਲਾਵਰਾਂ ਨੇ ਰਿਵਾਲਵਰ ਦੇ ਬੱਟ ਨਾਲ ਉਸ ਦੇ ਸਿਰ ‘ਤੇ ਵਾਰ ਕੀਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕਰ ਦਿੱਤਾ। 

Back to top button