
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਜ ਇੰਪਰੂਵਮੈਂਟਾਂ ਤੇ ਮਾਰਕੀਟ ਕਮੇਟੀਆਂ ਦੇ ਨਿਯੁਕਤ ਕੀਤੇ ਗਏ ਚੇਅਰਮੈਨਾਂ ਵਿਚ ਜ਼ਿਲ੍ਹੇ ਦੇ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਣੇ 8 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਾਏ ਹਨ। ਆਪ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਸੁਭਾਸ਼ ਸ਼ਰਮਾ ਜਲੰਧਰ ਨੂੰ ਲਾਇਆ ਗਿਆ ਹੈ।
ਇਸੇ ਤਰ੍ਹਾਂ ਮਾਰਕੀਟ ਕਮੇਟੀ ਭੋਗਪੁਰ ਦਾ ਚੇਅਰਮੈਨ ਬਰਕਤ ਰਾਮ, ਮਾਰਕੀਟ ਕਮੇਟੀ ਆਦਮਪੁਰ ਦਾ ਚੇਅਰਮੈਨ ਪਰਮਜੀਤ ਸਿੰਘ ਰਾਜਬੰਸ, ਮਾਰਕੀਟ ਕਮੇਟੀ ਜਲੰਧਰ ਕੈਂਟ ਦਾ ਚੇਅਰਮੈਨ ਸੁਭਾਸ਼ ਭਗਤ, ਮਾਰਕੀਟ ਕਮੇਟੀ ਗੁਰਾਇਆ ਦਾ ਚੇਅਰਮੈਨ ਪਰਦੀਪ ਦੁੱਗਲ, ਮਾਰਕੀਟ ਕਮੇਟੀ ਫਿਲੌਰ ਦਾ ਚੇਅਰਮੈਨ ਰੌਸ਼ਨ ਲਾਲ ਰੋਸ਼ੀ, ਮਾਰਕੀਟ ਕਮੇਟੀ ਲੋਹੀਆਂ ਖਾਸ ਦਾ ਚੇਅਰਮੈਨ ਸਰਬਜੀਤ ਸਿੰਘ ਚਤਰਥ, ਮਾਰਕੀਟ ਕਮੇਟੀ ਮਹਿਤਪੁਰ ਦਾ ਚੇਅਰਮੈਨ ਬਲਕਾਰ ਚੱਠਾ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦਾ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਨੂੰ ਲਾਇਆ ਗਿਆ ਹੈ।


