
ਪੰਜਾਬ ਸਰਕਾਰ ਨੇ 2016 ਬੈਚ ਦੀ ਪੀਸੀਐਸ ਅਧਿਕਾਰੀ ਪੂਨਮ ਪ੍ਰੀਤ ਕੌਰ ਅਤੇ 2020 ਬੈਚ ਦੇ ਅਧਿਕਾਰੀ ਦੀਪਾਂਕਰ ਗਰਗ ਦਾ ਤਬਾਦਲਾ ਕਰ ਦਿੱਤਾ ਹੈ। ਪੂਨਮ ਪ੍ਰੀਤ ਕੌਰ ਨੂੰ ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ, ਲੁਧਿਆਣਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਦੀਪਾਂਕਰ ਗਰਗ ਨੂੰ ਪੀਸੀਐਸ ਅਧਿਕਾਰੀ ਅਮਰੀਕ ਸਿੰਘ ਦੀ ਥਾਂ ’ਤੇ ਉਪ ਮੰਡਲ ਮੈਜਿਸਟਰੇਟ ਮੋਰਿੰਡਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
