Punjab
ਪੰਜਾਬ ਸਰਕਾਰ ਵਲੋਂ 12 ਅਫ਼ਸਰਾਂ ਨੂੰ ਦਿੱਤੀਆਂ ਤਰੱਕੀਆਂ, ਪੜ੍ਹੋ ਲਿਸਟ
Punjab government has given promotions to 12 officers, read the list
ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਇੱਕੋ ਸਮੇਂ ਤਰੱਕੀ ਦਿੱਤੀ ਹੈ। ਇੱਕ ਆਈਪੀਐਸ ਅਧਿਕਾਰੀ ਨੂੰ ਏਡੀਜੀਪੀ, ਦਸ ਅਧਿਕਾਰੀਆਂ ਨੂੰ ਡੀਆਈਜੀ ਅਤੇ ਇੱਕ ਅਧਿਕਾਰੀ ਨੂੰ ਆਈਜੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਜਦਕਿ ਛੇ ਅਧਿਕਾਰੀਆਂ ਨੂੰ ਸੈਕਸ਼ਨ ਗਰੇਡ ਦਿੱਤਾ ਗਿਆ ਹੈ।
ਰਾਕੇਸ਼ ਅਗਰਵਾਲ ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਵਜੋਂ ਤਰੱਕੀ ਦਿੱਤੀ ਗਈ ਹੈ। ਜਦਕਿ ਧਨਪ੍ਰੀਤ ਕੌਰ ਨੂੰ ਆਈ.ਜੀ. ਬਣਾਇਆ ਗਿਆ ਹੈ। ਡੀਆਈਜੀ ਦੇ ਅਹੁਦੇ ’ਤੇ ਪਦਉੱਨਤ ਹੋਏ 10 ਅਧਿਕਾਰੀਆਂ ਵਿੱਚੋਂ ਇੱਕ ਆਈਪੀਐਸ 2008 ਅਤੇ 9 ਅਧਿਕਾਰੀ 2010 ਬੈਚ ਦੇ ਹਨ।
ਇਨ੍ਹਾਂ ਵਿੱਚ ਰਾਜਪਾਲ ਸਿੰਘ, ਹਰਜੀਤ ਸਿੰਘ, ਜੇ. ਇਲਨਚੇਲੀਅਨ, ਧਰੁਮਨ ਐੱਚ ਨਿੰਬਾਲੇ, ਪਾਟਿਲ ਕੇਤਨ ਬਲਿਰਾਮ, ਅਲਕਾ ਮੀਨਾ, ਸਤਿੰਦਰ ਸਿੰਘ, ਹਰਮਨਬੀਰ ਸਿੰਘ, ਅਸ਼ਵਨੀ ਕਪੂਰ ਅਤੇ ਸਤਵੰਤ ਸਿੰਘ ਗਿੱਲ ਸ਼ਾਮਲ ਹਨ। ਜਦੋਂ ਕਿ ਵਿਵੇਕਸ਼ੀਲ ਸੋਨੀ, ਡਾ: ਨਾਨਕ ਸਿੰਘ, ਗੌਰਵ ਗਰਗ, ਦੀਪਕ ਹਿਲੋਰੀ, ਗੁਰਮੀਤ ਸਿੰਘ ਚੌਹਾਨ ਅਤੇ ਨਵੀਨ ਸੋਨੀ ਨੂੰ ਸੈਕਸ਼ਨ ਗ੍ਰੇਡ ਦਿੱਤਾ ਗਿਆ ਹੈ।