JalandharPunjab

ਪੰਜਾਬ ਸਰਕਾਰ ਵਲੋਂ 3 ਦਿਨ ਦੀਆਂ ਛੁੱਟੀਆਂ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ

Punjab government announced 3 days holiday

ਪੰਜਾਬ ਸਰਕਾਰ ਨੇ ਜਨਮ ਅਸ਼ਟਮੀ ਮੌਕੇ 26 ਅਗਸਤ ਦਿਨ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੇ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।

ਅਜਿਹੇ ‘ਚ ਹੁਣ ਲੋਕਾਂ ਦੇ ਸਰਕਾਰੀ ਕੰਮ ਸ਼ੁੱਕਰਵਾਰ ਤੋਂ ਬਾਅਦ ਸਿੱਧੇ ਮੰਗਲਵਾਰ ਨੂੰ ਹੋਣਗੇ। ਕਿਉਂਕਿ ਸ਼ਨੀਵਾਰ ਨੂੰ ਸਰਕਾਰੀ ਦਫਤਰ ਬੰਦ ਰਹਿੰਦੇ ਹਨ। ਇਸ ਅਨੁਸਾਰ ਤਿੰਨ ਦਿਨ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ। 24 ਅਗਸਤ ਸ਼ਨੀਵਾਰ ਹੈ ਅਤੇ  25 ਅਗਸਤ ਐਤਵਾਰ ਹੈ।  ਜਨਮ ਅਸ਼ਟਮੀ ਮੌਕੇ 26 ਅਗਸਤ ਦਿਨ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ। 

Back to top button