EntertainmentPoliticsPunjab
ਪੰਜਾਬ ਸਰਕਾਰ ਵਲੋਂ 5 ਕੈਦੀਆਂ ਦੀ ਰਿਹਾਈ ਮਨਜੂਰ, ਨਵਜੋਤ ਸਿੱਧੂ ਕੱਟਣੀ ਪਵੇਗੀ ਪੂਰੀ ਜੇਲ੍ਹ!
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ 5 ਕੈਦੀਆਂ ਦੀ ਰਿਹਾਈ ਨੂੰ ਮਨਜੂਰੀ ਦੇ ਦਿੱਤੀ ਹੈ। ਪਰੰਤੂ ਮਾਨ ਵਜ਼ਾਰਤ ਵੱਲੋਂ ਰਿਹਾਈ ਮਨਜੂਰ ਕੀਤੇ ਇਨ੍ਹਾਂ 5 ਕੈਦੀਆਂ ਦੀ ਸੂਚੀ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਨਾਂਅ ਨਹੀਂ ਹੈ। ਮੰਨਿਆ ਜਾ ਰਿਹਾ ਹੈ ਸਿੱਧੂ ਨੂੰ ਆਪਣੀ ਸਜ਼ਾ ਪੂਰੀ ਕਰਨੀ ਪਵੇਗੀ, ਜਿਸ ਤਹਿਤ ਉਨ੍ਹਾਂ ਦੀ ਰਿਹਾਈ ਅਪ੍ਰੈਲ ਮਹੀਨੇ ਵਿੱਚ ਹੀ ਹੋਵੇਗੀ।
ਦੱਸ ਦੇਈਏ ਕਿ ਨਵਜੋਤ ਸਿੱਧੂ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਹਨ।
ਇਨ੍ਹਾਂ 5 ਕੈਦੀਆਂ ਦੀ ਰਿਹਾਈ ਨੂੰ ਮਨਜੂਰੀ
ਅੰਮ੍ਰਿਤ ਮਹੋਤਸਵ ਸਕੀਮ ਤਹਿਤ ਜਿਨ੍ਹਾਂ 5 ਕੈਦੀਆਂ ਦੀ ਰਿਹਾਈ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਪਹਿਲੇ ਤਿੰਨ ਵਿੱਚ ਲਖਵੀਰ ਸਿੰਘ (ਕੇਂਦਰੀ ਜੇਲ੍ਹ ਫ਼ਰੀਦਕੋਟ), ਰਵਿੰਦਰ ਸਿੰਘ (ਕੇਂਦਰੀ ਜੇਲ੍ਹ ਅੰਮ੍ਰਿਤਸਰ) ਅਤੇ ਤਸਪ੍ਰੀਤ ਸਿੰਘ (ਕੇਂਦਰੀ ਜੇਲ੍ਹ ਲੁਧਿਆਣਾ) ਸ਼ਾਮਲ ਹਨ। ਬਾਕੀ ਦੋ ਜਿਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦਿੱਤੀ ਗਈ ਹੈ, ਉਨ੍ਹਾਂ ਵਿੱਚ ਅਨਿਰੁਧ ਮੰਡਲ ਅਤੇ ਸ਼ੰਭੂ ਮੰਡਲ ਸ਼ਾਮਲ ਹਨ, ਦੋਵੇਂ ਲੁਧਿਆਣਾ ਜੇਲ੍ਹ ਵਿੱਚ ਬੰਦ ਹਨ। ਦੋਵਾਂ ਨੇ ਕਥਿਤ ਤੌਰ ‘ਤੇ ਆਪਣੀ ਸਜ਼ਾ ਪੂਰੀ ਕਰ ਲਈ ਹੈ